Deepika Luthra Death Threat: ਸੋਸ਼ਲ ਮੀਡੀਆ ਸਿਤਾਰਿਆਂ ਵਿਚਾਲੇ ਇਸ ਸਮੇਂ ਹੰਗਾਮਾ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਅਸ਼ਲੀਲ ਰੀਲਾਂ ਬਣਾਉਣ ਵਾਲੀ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਪੰਜਾਬੀ ਸੋਸ਼ਲ ਮੀਡੀਆ ਇੰਨਫਲਿਊਂਸਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਨੇਕਾਂ ਵਲੌਗਰ ਲਾਈਵ ਹੋ ਕੇ ਮਾਫੀ ਮੰਗ ਰਹੇ ਹਨ। ਉਹ ਡਬਲ ਮੀਨਿੰਗ ਤੇ ਅਸ਼ਲੀਲ ਕੰਟੈਂਟ ਬਣਾਉਣ ਤੋਂ ਤੌਬਾ ਕਰ ਰਹੇ ਹਨ। ਹਾਲਾਂਕਿ ਕਈ ਵਲੌਗਰ ਅਜਿਹੇ ਵੀ ਹਨ, ਜਿਨ੍ਹਾਂ ਨੇ ਮਾਫੀ ਮੰਗਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਕੋਈ ਸਾਡੇ ਕਰ ਆਟੇ ਦਾ ਗੱਟਾ ਸੁੱਟ ਕੇ ਨਹੀਂ ਜਾਂਦਾ। ਇਸ ਵਿਚਾਲੇ ਸੋਸ਼ਲ ਮੀਡੀਆ ਪ੍ਰਭਾਵਕ ਦੀਪਿਕਾ ਲੂਥਰਾ ਉੱਪਰ ਲਗਾਤਾਰ ਮੌਤ ਦਾ ਖਤਰਾ ਮੰਡਰਾ ਰਿਹਾ ਹੈ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਦੀ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀ ਭਰੇ ਸੁਨੇਹੇ ਅਤੇ ਈਮੇਲ ਭੇਜੇ ਜਾ ਰਹੇ ਹਨ। ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਦੀਪਿਕਾ ਨੂੰ ਈਮੇਲ ’ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸ ਦਈਏ ਕਿ ਕਿਸੇ ਰਮਨਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਉਸ ਨੂੰ ਧਮਕੀ ਦਿੱਤੀ। ਈਮੇਲ ਰਾਹੀਂ ਧਮਕੀ ਦਿੰਦੇ ਹੋਏ ਰਮਨਦੀਪ ਸਿੰਘ ਨਾਂ ਦਾ ਵਿਅਕਤੀ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਣ ਦੀ ਗੱਲ ਆਖੀ। ਉਸਨੇ ਧਮਕੀ ਦਿੰਦੇ ਹੋਏ ਕਿਹਾ ਕਿ ਉਸਦੀ (ਦੀਪਿਕਾ ਲੂਥਰਾ) ਕੋਈ ਵੀ ਗਲਤ ਵੀਡੀਓ ਨਾ ਆਵੇ। ਨਹੀਂ ਤਾਂ ਉਸਦੇ ਨਾਲ ਬਹੁਤ ਗਲਤ ਹੋਵੇਗਾ। ਉਸ ਨੂੰ ਪਤਾ ਹੈ ਕਿ ਉਸਦੀਆਂ ਵੀਡੀਓ ਨਾਲ ਮਾਹੌਲ ਕੀ ਬਣ ਰਿਹਾ ਹੈ ਅਤੇ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ।
ਇਸ ਤੋਂ ਬਾਅਦ ਹੁਣ ਦੀਪਿਕਾ ਨੂੰ ਫਿਰ ਧਮਕੀ ਭਰਿਆ ਮੇਲ ਮਿਲਿਆ ਹੈ। ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਇਹ ਧਮਕੀ ਭਰਿਆ ਮੇਲ ਬੰਬੀਹਾ ਗੈਂਗ ਵੱਲੋਂ ਭੇਜਿਆ ਗਿਆ ਹੈ। ਜਿਸ ਨਾਲ ਮੌਤ ਦਾ ਖਤਰਾ ਹੋਰ ਵੀ ਵੱਧ ਗਿਆ ਹੈ। ਇਸ ਈ-ਮੇਲ ਵਿੱਚ ਲਿਖਿਆ ਗਿਆ ਸਮਾਂ ਤੇਰਾ ਵੀ ਬਹੁਤ ਨੇੜੇ ਆ ਚੁੱਕਾ, ਇਹਦੇ ਸੋਧੇ ਦੀ ਜ਼ਿੰਮੇਵਾਰੀ ਅਸੀ ਲਈ ਆ...ਬੰਬੀਹਾ ਗਰੁੱਪ ਪੰਜਾਬ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।