News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੇਜਨ ਜਗਤ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਦੇ ਮੁੱਦੇ 'ਤੇ ਅਜੇ ਦੇਵਗਨ ਨੇ ਕਿਹਾ ਹੈ ਕਿ ਫਿਲਹਾਲ ਉਹ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਨਹੀਂ ਕਰਨਗੇ। ਅਜੇ ਮੁਤਾਬਕ ਇਹ ਵੇਲਾ ਦੇਸ਼ ਦੇ ਨਾਲ ਖੜੇ ਹੋਣ ਦਾ ਹੈ। ਜਲਦ ਹੀ ਉਹਨਾਂ ਦੀ ਫਿਲਮ ਸ਼ਿਵਾਏ ਰਿਲੀਜ਼ ਹੋਣ ਵਾਲੀ ਹੈ ਪਰ ਅਜੇ ਮੁਤਾਬਕ ਇਹ ਫਿਲਮ ਪਾਕਿ 'ਚ ਰਿਲੀਜ਼ ਹੋਵੇ ਚਾਹੇ ਨਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ। ਅਜੈ ਦੇ ਬਿਆਨ ਮਗਰੋਂ ਉਹਨਾਂ ਦੀ ਪਤਨੀ ਅਤੇ ਅਭਿਨੇਤਰੀ ਕਾਜੋਲ ਨੇ ਟਵੀਟ ਕਰ ਆਪਣੇ ਪਤੀ ਦੀ ਤਾਰੀਫ ਕੀਤੀ। ਉਹਨਾਂ ਕਿਹਾ ਗੈਰ ਰਾਜਨੀਤਿਕ ਅਤੇ ਸਹੀ ਫੈਸਲਾ ਲੈਣ ਲਈ ਮੈਨੂੰ ਆਪਣੇ ਪਤੀ 'ਤੇ ਬੇਹਦ ਮਾਣ ਹੈ। 2- ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਦੇ ਮੁੱਦੇ 'ਤੇ ਪਹਿਲੀ ਵਾਰ ਪਾਕਿਸਤਾਨੀ ਕਲਾਕਾਰ ਫਵਾਦ ਖਾਨ ਬੋਲੇ ਹਨ। ਫਵਾਦ ਨੇ ਫੇਸਬੁੱਕ 'ਤੇ ਇਸਨੂੰ ਦੁਖਦ ਦਸਦਿਆਂ ਲਿਖਿਆ ਕਿ, "ਮੈਂ ਆਪਣੇ ਫੈਨਜ਼, ਪਾਕਿਸਤਾਨੀ ਕਲਾਕਾਰ, ਭਾਰਤ ਅਤੇ ਪੂਰੀ ਦੁਨੀਆ ਦਾ ਧੰਨਵਾਦ ਕਰਦਾ ਹਾਂ ਜੋ ਦੁਨੀਆ ਨੂੰ ਵੰਡਣ ਵਾਲੀ ਤਾਕਤ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕਰ ਰਹੇ ਹਨ।" 3- ਫਵਾਦ ਖਾਨ ਕਰਨ ਜੌਹਰ ਦੀ ਆਗਾਮੀ ਫਿਲਮ 'ਐ ਦਿਲ ਹੈ ਮੁਸ਼ਕਿਲ' 'ਚ ਅਹਿਮ ਕਿਰਦਾਰ ਨਿਭਾ ਰਹੇ ਨੇ । ਜਿਸ ਕਾਰਨ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਨੇ ਇਸਦਾ ਵਿਰੋਧ ਕਰਦਿਆਂ ਪਾਕਿਸਤਾਨੀ ਕਲਾਕਾਰਾਂ ਨੂੰ ਦੇਸ਼ 'ਚੋਂ ਜਾਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਇਸ ਮਸਲੇ 'ਤੇ ਬਾਲੀਵੁੱਡ ਦੇ ਨਾਲ ਨਾਲ ਕਈ ਹਸਤੀਆਂ ਨੇ ਵੱਖ ਵੱਖ ਪ੍ਰਤੀਕ੍ਰਿਆਵਾਂ ਦਿੱਤੀਆਂ। 4- ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਸ਼ਿਵਸੈਨਾ ਦੀ ਵਜ੍ਹਾ ਕਰਕੇ ਰਾਮਲੀਲਾ ਦੇ ਮੰਚ 'ਤੇ ਨਹੀਂ ਉਤਰ ਸਕੇ। ਜਿਸਦੇ ਬਾਅਦ ਨਵਾਜ਼ੂਦੀਨ ਨੇ ਫੇਸਬੁੱਕ 'ਤੇ ਇੱਕ ਵੀਡੀਓ ਅਪਲੋਡ ਕਰ ਰਾਮਲੀਲਾ 'ਚ ਕੰਮ ਨਾ ਕਰ ਸਕਣ ਦਾ ਆਪਣਾ ਦਰਦ ਬਿਆਨ ਕੀਤਾ ਹੈ। ਨਵਾਜ਼ ਨੇ ਲਿਖਿਆ ਮੇਰੇ ਬਚਪਨ ਦਾ ਸੁਫਨਾ ਪੂਰਾ ਨਹੀਂ ਹੋਇਆ ਅਗਲੇ ਸਾਲ ਰਾਮਲੀਲਾ ਦਾ ਹਿੱਸਾ ਜ਼ਰੂਰ ਬਣਾਂਗਾ। 5- ਦਰਅਸਲ ਮੁਜ਼ਫਰਨਗਰ 'ਚ ਸ਼ਿਵਸੈਨਾ ਨੇ ਕਿਹਾ ਸੀ ਕਿ ਸਾਨੂੰ ਨਵਾਜ਼ ਦੇ ਨਾਮ ਅਤੇ ਇਸ ਸ਼ਖਸ 'ਤੇ ਵੀ ਇਤਰਾਜ਼ ਹੈ। ਅਸੀਮ ਇਸ ਸ਼ਖਸ ਨੂੰ ਆਪਣੇ ਧਰਮ ਦੇ ਮੰਚ 'ਤੇ ਨਹੀਂ ਚੜਨ ਦਿਆਂਗੇ। ਉਹਨਾਂ ਦੀ ਭਾਬੀ ਨੇ ਉਹਨਾਂ 'ਤੇ ਕੇਸ ਕੀਤਾ ਹੈ। ਅਤੇ ਹੁਣ ਉਹ ਸਮਾਜਕ ਇਜ਼ਤ ਪਾਉਣ ਲਈ ਅਜਿਹਾ ਕਰਨਾ ਚਾਹੁੰਦੇ ਹਨ ਜਿਸਦੀ ਇਜਾਜ਼ਤ ਅਸੀਂ ਨਹੀਂ ਦਿੱਤੀ। 6- ਆਗਾਮੀ ਪੰਜਾਬੀ ਫਿਲਮ 'ਲਕੀਰਾਂ' ਦਾ ਨਵਾਂ ਗੀਤ 'ਵੰਡਰਲੈਂਡ' ਰਿਲੀਜ਼ ਹੋ ਗਿਆ ਹੈ। ਜਿਸਨੂੰ ਜ਼ੋਰਾ ਰੰਧਾਵਾ ਅਤੇ ਰੂਪਾਲੀ ਨੇ ਆਵਾਜ਼ ਦਿੱਤੀ ਹੈ। ਗੀਤ ਹਰਮਨ ਵਿਰਕ ਅਕੇ ਯੁਵਿਕਾ ਚੌਧਰੀ ਤੇ ਫਿਲਮਾਇਆ ਗਿਆ ਹੈ । ਇਹ ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ 7- ਰੋਹਿਤ ਸ਼ੇਟੀ ਦੀ ਫਿਲਮ ਸੀਰੀਜ਼ ਗੋਲਮਾਲ ਦੀ ਚੌਥੀ ਫਿਲਮ 'ਗੋਲਮਾਲ ਅਗੇਨ' ਅਗਲੇ ਸਾਲ ਦੀਵਾਲੀ ਤੇ ਰਿਲੀਜ਼ ਹੋਵੇਗੀ। ਫਿਲਮ ਦੀ ਟੱਕਰ ਕਜਨੀਕਾਂਤ ਅਤੇ ਅਕਸ਼ੇ ਕੁਮਾਰ ਸਟਾਰਰ 'ਰੋਬੋਟ 2' ਨਾਲ ਹੋਵੇਗੀ। ਜਿਸਦੇ ਵੀ ਦੀਵਾਲੀ ਮੌਕੇ ਰਿਲੀਜ਼ ਹੋਣ ਦੀ ਚਰਚਾ ਹੈ। 8- ਕਰਨ ਜੌਹਰ ਦੀ ਆਗਾਮੀ ਦਾ ਗੀਤ 'ਚੰਨਾ ਮੇਰਿਆ' ਸੁਪਰਹਿੱਟ ਰਿਹਾ। ਅਨੁਸ਼ਕਾ ਮੁਤਾਬਕ ਉਹ ਇਸ ਗੀਤ 'ਚ ਇਕ ਖੂਬਸੂਰਤ ਦੁਲਹਨ ਦੀ ਤਰ੍ਹਾਂ ਮਹਿਸੂਸ ਨਹੀਂ ਕਰ ਪਾ ਰਹੀ ਸੀ ਅਤੇ ਇਸ ਦਾ ਕਾਰਨ ਸੀ ਭਾਰੀ ਲਹਿੰਗਾ। ਜਿਸ ਦਾ ਭਾਰ 17 ਕਿਲੋ ਸੀ, ਗਹਿਣੇ ਆਦਿ ਸਾਰਿਆਂ ਨੂੰ ਮਿਲਾ ਕੇ ਕੁਲ ਭਾਰ 20 ਕਿਲੋ ਹੋ ਗਿਆ ਸੀ। ਜਿਸ ਕਾਰਨ ਤੋਂ ਅਨੁਸ਼ਕਾ ਲਈ ਸ਼ੂਟਿੰਗ ਕਰਨਾ ਬੇਹੱਦ ਮੁਸ਼ਕਿਲ ਸੀ।
Published at : 08 Oct 2016 11:43 AM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Urmila Car Accident: ਉਰਮਿਲਾ ਦੇ ਕਾਰ ਦੁਰਘਟਨਾ ਮਾਮਲੇ 'ਚ ਵੱਡਾ ਖੁਲਾਸਾ, ਹਾਦਸੇ 'ਚ 1 ਮਜ਼ਦੂਰ ਦੀ ਮੌਤ; ਇੰਝ ਵਾਪਰਿਆ ਹਾਦਸਾ

Urmila Car Accident: ਉਰਮਿਲਾ ਦੇ ਕਾਰ ਦੁਰਘਟਨਾ ਮਾਮਲੇ 'ਚ ਵੱਡਾ ਖੁਲਾਸਾ, ਹਾਦਸੇ 'ਚ 1 ਮਜ਼ਦੂਰ ਦੀ ਮੌਤ; ਇੰਝ ਵਾਪਰਿਆ ਹਾਦਸਾ

Actor Death: ਮਸ਼ਹੂਰ ਕਲਾਕਾਰ ਦੀ ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼, ਅਜਿਹੀ ਹਾਲਤ ਵੇਖ ਕੰਬ ਉਠੇਗੀ ਰੂਹ...

Actor Death: ਮਸ਼ਹੂਰ ਕਲਾਕਾਰ ਦੀ ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼, ਅਜਿਹੀ ਹਾਲਤ ਵੇਖ ਕੰਬ ਉਠੇਗੀ ਰੂਹ...

Hina Khan: ਹਿਨਾ ਖਾਨ ਨੇ ਦਿਲ ਦਹਿਲਾਉਣ ਵਾਲੀ ਹਾਲਤ ਕੀਤੀ ਬਿਆਨ, ਕੈਂਸਰ ਨਾਲ ਭਿਆਨਕ ਦਰਦ 'ਚ ਅਦਾਕਾਰਾ, ਬੋਲੀ...

Hina Khan: ਹਿਨਾ ਖਾਨ ਨੇ ਦਿਲ ਦਹਿਲਾਉਣ ਵਾਲੀ ਹਾਲਤ ਕੀਤੀ ਬਿਆਨ, ਕੈਂਸਰ ਨਾਲ ਭਿਆਨਕ ਦਰਦ 'ਚ ਅਦਾਕਾਰਾ, ਬੋਲੀ...

ਗਰੀਬੀ 'ਚ ਗੁਜ਼ਾਰਿਆ ਬਚਪਨ, ਤੰਗੀਆਂ ਤੋਂ ਪ੍ਰੇਸ਼ਾਨ ਹੋ ਕੇ ਕਿਸੇ ਹੋਰ ਨੂੰ ਦੇ ਦਿੱਤਾ ਸੀ ਮਾਪਿਆਂ ਨੇ... ਜਾਣੋ ਕਿਵੇਂ ਬਣੇ ਰਾਜੇਸ਼ ਖੰਨਾ ਬਾਲੀਵੁੱਡ ਦੇ ਪਹਿਲੇ ਸੁਪਰਸਟਾਰ?

ਗਰੀਬੀ 'ਚ ਗੁਜ਼ਾਰਿਆ ਬਚਪਨ, ਤੰਗੀਆਂ ਤੋਂ ਪ੍ਰੇਸ਼ਾਨ ਹੋ ਕੇ ਕਿਸੇ ਹੋਰ ਨੂੰ ਦੇ ਦਿੱਤਾ ਸੀ ਮਾਪਿਆਂ ਨੇ... ਜਾਣੋ ਕਿਵੇਂ ਬਣੇ ਰਾਜੇਸ਼ ਖੰਨਾ ਬਾਲੀਵੁੱਡ ਦੇ ਪਹਿਲੇ ਸੁਪਰਸਟਾਰ?

OTT Apps Ban: ਫਿਲਮਾਂ ਦੇਖਣ ਲਈ OTT ਦੇ ਇਨ੍ਹਾਂ 18 ਐਪਸ ਨੂੰ ਨਾ ਕਰੋ ਇੰਸਟਾਲ, ਜਾਣੋ ਸਰਕਾਰ ਨੇ ਕਿਉਂ ਲਗਾਇਆ ਬੈਨ ?

OTT Apps Ban: ਫਿਲਮਾਂ ਦੇਖਣ ਲਈ OTT ਦੇ ਇਨ੍ਹਾਂ 18 ਐਪਸ ਨੂੰ ਨਾ ਕਰੋ ਇੰਸਟਾਲ, ਜਾਣੋ ਸਰਕਾਰ ਨੇ ਕਿਉਂ ਲਗਾਇਆ ਬੈਨ ?

ਪ੍ਰਮੁੱਖ ਖ਼ਬਰਾਂ

ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ

ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ

Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 

Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 

Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 

Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 

Punjab News: ਨਵੇਂ ਸਾਲ 'ਚ ਸਫਰ ਹੋਵੇਗਾ ਸੁਖਾਵਾਂ, PRTC ਦੇ ਬੇੜੇ 'ਚ ਸ਼ਾਮਲ ਹੋਣਗੀਆਂ 83 BS-6 ਨਵੀਆਂ ਬੱਸਾਂ

Punjab News: ਨਵੇਂ ਸਾਲ 'ਚ ਸਫਰ ਹੋਵੇਗਾ ਸੁਖਾਵਾਂ, PRTC ਦੇ ਬੇੜੇ 'ਚ ਸ਼ਾਮਲ ਹੋਣਗੀਆਂ 83 BS-6 ਨਵੀਆਂ ਬੱਸਾਂ