News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਜਗਤ ਦੀਆਂ ਖਬਰਾਂ, ਸਿਰਫ 2 ਮਿੰਟ 'ਚ

Share:
1- ਰਣਵੀਰ ਸਿੰਘ ਅਤੇ ਵਾਣੀ ਕਪੂਰ ਦੀ ਆਗਾਮੀ ਫਿਲਮ 'ਬੇਫਿਕਰੇ' ਦਾ ਨਵਾਂ ਗਾਣਾ 'ਲਬੋਂ ਕਾ ਕਾਰੋਬਾਰ' ਰਿਲੀਜ਼ ਹੋ ਗਿਆ ਹੈ। ਫਿਲਮ ਦਾ ਇਹ ਪਹਿਲਾ ਗਾਣਾ ਸ਼ਾਨਦਾਰ ਹੈ, ਜਿਸ 'ਚ ਕਿੱਸ ਦੇ ਮਹਤਵ ਨੂੰ ਦਿਖਾਇਆ ਗਿਆ ਹੈ। ਇਸ ਗਾਣੇ ਨੂੰ ਆਵਾਜ਼ ਪੈਪੌਨ ਨੇ ਦਿੱਤੀ ਹੈ। ਇਹ ਫਿਲਮ 9ਦਸੰਬਰ ਨੂੰ ਰਿਲੀਜ਼ ਹੋਵੇਗੀ।
2- ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਅਕੀਰਾ'  ਦੇ ਨਿਰਦੇਸ਼ਕ ਏ ਆਰ ਮੁਰੁਗਾਦੌਸ ਦਾ ਕਹਿਣਾ ਹੈ ਕਿ ਉਹ ਫਿਲਮ ਬਣਾਉਂਦੇ ਸਮੇਂ ਦਰਸ਼ਕ ਦੇ ਨਜ਼ਰੀਏ ਤੋਂ ਸੋਚਦੇ ਹਨ। ਨਿਰਦੇਸ਼ਕ ਨੇ ਆਈਏਐਨਐਸ ਨੂੰ ਦੱਸਿਆ ਕਿ ਮੈਂ ਨਿਰਦੇਸ਼ਕ ਦੇ ਤੌਰ 'ਤੇ ਫਿਲਮਾਂ ਨਹੀਂ ਬਣਾਉਂਦਾ। ਮੈਂ ਦਰਸ਼ਕ ਬਣ ਜਾਂਦਾ ਹਾਂ ਤੇ ਸੋਚਦਾ ਹਾਂ ਕਿ ਦਰਸ਼ਕ ਮੇਰੀ ਫਿਲਮ 'ਚ ਕੀ ਕੁਝ ਵੇਖਣਾ ਪਸੰਦ ਕਰਨਗੇ। ਸਫਲਤਾ ਲਈ ਮੇਰੇ ਕੋਲ ਕੋਈ ਗੁਪਤ ਸੂਤਰ ਨਹੀਂ ਹੈ।
3- ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ ਦਾ ਜ਼ਿੰਮਾ ਲਿਆ ਹੈ। ਸੂਤਰਾਂ ਮੁਤਾਬਕ ਦੀਪਿਕਾ ਨੇ ਆਪਣੀ ਟੀਮ ਨੂੰ ਮੁਸਕਰਾਉਣ ਦੀ ਆਦਤ ਪਾਉਣ ਲਈ ਕਿਹਾ ਹੈ। ਦੀਪਿਕਾ ਨੇ ਕਿਹਾ ਮੁਸਕਰਾਹਟ ਜਾਦੂਈ ਅਸਰ ਕਰਦੀ ਹੈ। ਇਹ ਮਹਤਵਪੂਰਨ ਹੈ ਕਿ ਮੁਸ਼ਕਲ ਵਕਤ 'ਚ ਵੀ ਮੁਸਕੁਰਾਉਣ ਦੀ ਕੋਸ਼ਿਸ਼ ਕੀਤੀ ਜਾਵੇ।
4- ਮਸ਼ਹੂਰ ਬਾਲੀਵੁੱਡ ਅਭਿਨੇਤਰੀ ਰਹੀ ਮਮਤਾ ਕੁਲਕਰਣੀ ਨੇ ਆਪਣੇ ਉੱਤੇ ਲੱਗੇ ਤਮਾਮ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਹੈ ਕਿ ਉਹ ਜੋਗਣ ਹੈ। ਮਮਤਾ 'ਤੇ 200 ਕਰੋੜ ਰੁਪਏ ਦੇ ਡਰੱਗ ਰੈਕੇਟ 'ਚ ਸ਼ਾਮਲ ਹੋਣ ਦੇ ਇਲਜ਼ਾਮ ਹਨ। ਮਮਤਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਗ੍ਰਹਿ ਰਾਜ ਮੰਤਰੀ ਨੂੰ ਚਿੱਠੀ ਲਿਖ ਮਹਾਰਾਸ਼ਟਰ ਪੁਲਿਸ ਵਿਰੁਧ ਕਾਰਵਾਈ ਦੀ ਮੰਗ ਕੀਤੀ ਜਿਨਾਂ ਉਸ ਨੂੰ ਮਾਮਲੇ 'ਚ ਘਸੀਟਿਆ ਹੈ।
5- ਪੀਐਮ ਮੋਦੀ ਨੂੰ ਟੈਗ ਕਰ ਟਵੀਟ ਕਰਨਵਾਲੇ ਕਪਿਲ ਦੇ ਟਵੀਟ 'ਤੇ ਜਦੋਂ ਦਿਨ ਭਰ ਵਿਵਾਦ ਹੋਇਆ ਤਾਂ ਉਹਨਾਂ ਦੇ ਸੁਰ ਬਦਲ ਗਏ। ਕਪਿਲ ਦਾ ਕਹਿਣਾ ਹੈ ਕਿ ਉਨ੍ਹਾਂ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਚੁਕੀ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਦੇ ਵਿਰੁੱਧ। ਕਪਿਲ ਸ਼ਰਮਾ ਨੇ ਕੱਲ੍ਹ ਟਵੀਟ ਕੀਤਾ ਸੀ ਕਿ ਬੀਐਮਸੀ ਅਧਿਕਾਰੀ ਰਿਸ਼ਵਤ ਮੰਗ ਰਹੇ ਨੇ ਕਿ ਇਹ ਹਨ ਚੰਗੇ ਦਿਨ.. ?
6- ਦੂਜੇ ਪਾਸੇ ਬੀਐਮਸੀ ਸੂਤਰਾਂ ਮੁਤਾਬਕ ਕਪਿਲ ਗੈਰਕਾਨੂੰਨੀ ਨਿਰਮਾਣ ਕਰਵਾਉਣਾ ਚਾਹੁੰਦੇ ਸਨ। ਜਿਸ ਲਈ ਉਨ੍ਹਾਂ ਨੂੰ ਨੋਟਿਸ ਵੀ ਭੇਜਿਆ ਗਿਆ ਤੇ ਗੈਰਕਾਨੂੰਨੀ ਨਿਰਮਾਣ ਤੋੜਿਆ ਵੀ ਗਿਆ ਸੀ। ਕਪਿਲ ਸ਼ਰਮਾ ਦੇ ਇਲਜ਼ਾਮਾਂ 'ਤੇ ਬੀਐਮਸੀ ਨੇ ਕਿਹਾ ਸੀ ਕਿ ਕਪਿਲ ਰਿਸ਼ਵਤ ਮੰਗਣ ਵਾਲੇ ਦਾ ਨਾਮ ਦੱਸਣ ਜਦਕਿ ਇਸ ਸਬੰਧੀ ਕਪਿਲ ਦਾ ਕੋਈ ਜਵਾਬ ਨਹੀਂ ਆਇਆ।
7-ਪ੍ਰੈਗਨੈਂਟ ਹੋਣ ਦੇ ਬਾਵਜੂਦ ਅਭਿਨੇਤਰੀ ਕਰੀਨਾ ਕਪੂਰ ਨੇ ਛੁੱਟੀ ਨਹੀਂ ਲਈ ਬੀਤੇ ਦਿਨੀਂ ਕਰੀਨਾ ਨੇ ਇ੍ਕਰ ਐਡ ਦੀ ਸ਼ੂਟਿੰਗ ਕੀਤੀ ਜਿੱਥੇ ਇੱਕ ਵਾਰ ਫਿਰ ਰੀਨਾ ਦਾ ਬੇਬੀ ਬੰਪ ਦਿਖਿਆ। ਕਰੀਨਾ ਪਹਿਲਾਂ ਬਿਨਾਂ ਮੇਕਅਪ ਅਤੇ ਫਿਰ ਮੇਕਅਪ ਦੇ ਨਾਲ ਕੈਮਰੇ 'ਚ ਕੈਦ ਹੋਈ ।
8- ਮੁੰਬਈ ਵਿੱਚ ਨਵਾਜ਼ੂਦੀਨ ਸਿਦਿਕੀ ਦੀ ਫਿਲਮ 'ਫਰੀਕੀ ਅਲੀ' ਦੀ ਸਕ੍ਰੀਨਿੰਗ ਰਖੀ ਗਈ ਜਿਸ 'ਚ ਡੇਜੀ ਸ਼ਾਹ ਐਲੀ ਅਵਰਾਮ ਸਨਾ ਖਾਨ ਅਤੇ ਸੋਹਾ ਅਲੀ ਖਾਨ ਵਰਗੀਆਂ ਅਦਾਕਾਰਾ ਪਹੁੰਚੀਆਂ ਇਸਦੇ ਇਲਾਵਾ ਅਭਿਨੇਤਾ ਸੁਨੀਲ ਸ਼ੇਟੀ ਅਤੇ ਫਿਲਮ ਦੇ ਨਿਰਦੇਸ਼ਕ ਸੋਹੇਲ ਖਾਨ ਵੀ ਦਿਖੇ।
9- ਮਸ਼ਹੂਰ ਪੰਜਾਬੀ ਗਾਇਕ ਸੁਖ ਈ ਦਾ ਨਵਾਂ ਗੀਤ 'ਸੁਸਾਈਡ' ਰਿਲੀਜ਼ ਹੋ ਗਿਆ ਜਿਸਨੇ ਆਉਂਦੇ ਸਾਰ ਹੀ ਧਮਾਲ ਮਚਾ ਦਿੱਤਾ । ਗੀਤ 'ਚ ਸੁਖ ਈ ਕੁੜੀ ਨੂੰ ਮਨਾਉਣ ਲਈ ਸੁਸਾਈਡ ਕਰਨ ਦੀ ਧਮਕੀ ਦਿੰਦੇ ਨਜ਼ਰ ਆਉਂਦੇ ਨੇ। ਇਸਤੋਂ ਪਹਿਲਾਂ ਉਹ 'ਸੈਂਡ ਸਾਂਗ' ਅਤੇ 'ਜੈਗੁਆਰ' ਵਰਗੇ ਸਪਰਹਿਟ ਟਰੈਕਸ ਨਾਲ ਵਖਰੀ ਪਛਾਣ ਬਣਾ ਚੁਕੇ ਹਨ।
Published at : 10 Sep 2016 12:12 PM (IST) Tags: Entertainment
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Comedian Kapil Sharma: ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਮਾਮਲੇ 'ਚ ਵਿਦਿਆਰਥੀ ਡਿਪੋਰਟ, ਪੰਜਾਬ ਦਾ ਰਹਿਣ ਵਾਲਾ ਦੋਸ਼ੀ, ਜ਼ਿੰਦਗੀ ਭਰ ਕੈਨੇਡਾ 'ਚ ਨਹੀਂ ਕਰ ਸਕੇਗਾ ਐਂਟਰੀ...

Comedian Kapil Sharma: ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਮਾਮਲੇ 'ਚ ਵਿਦਿਆਰਥੀ ਡਿਪੋਰਟ, ਪੰਜਾਬ ਦਾ ਰਹਿਣ ਵਾਲਾ ਦੋਸ਼ੀ, ਜ਼ਿੰਦਗੀ ਭਰ ਕੈਨੇਡਾ 'ਚ ਨਹੀਂ ਕਰ ਸਕੇਗਾ ਐਂਟਰੀ...

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...

Arshdeep Singh Love Life: ਕ੍ਰਿਕਟਰ ਅਰਸ਼ਦੀਪ ਦੀ ਲਵ ਲਾਈਫ ਤੋਂ ਉੱਠਿਆ ਪਰਦਾ, ਗਰਲਫ੍ਰੈਂਡ ਨਾਲ ਰਿਸ਼ਤਾ ਕੀਤਾ ਕੰਨਫਰਮ, ਜਾਣੋ ਕੌਣ ਹੈ ਸਮਰੀਨ ਕੌਰ? ਚਰਚਾ 'ਚ ਵਾਇਰਲ ਤਸਵੀਰਾਂ...

Arshdeep Singh Love Life: ਕ੍ਰਿਕਟਰ ਅਰਸ਼ਦੀਪ ਦੀ ਲਵ ਲਾਈਫ ਤੋਂ ਉੱਠਿਆ ਪਰਦਾ, ਗਰਲਫ੍ਰੈਂਡ ਨਾਲ ਰਿਸ਼ਤਾ ਕੀਤਾ ਕੰਨਫਰਮ, ਜਾਣੋ ਕੌਣ ਹੈ ਸਮਰੀਨ ਕੌਰ? ਚਰਚਾ 'ਚ ਵਾਇਰਲ ਤਸਵੀਰਾਂ...

Amitabh Bachchan: ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...

Amitabh Bachchan: ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...

Suhana Khan Saree Look ! ਕੀ ਤੁਸੀਂ Suhana Khan ਦਾ ਨਵਾਂ ਲੁੱਕ ਦੇਖਿਆ?

Suhana Khan Saree Look ! ਕੀ ਤੁਸੀਂ  Suhana Khan ਦਾ  ਨਵਾਂ ਲੁੱਕ ਦੇਖਿਆ?

ਪ੍ਰਮੁੱਖ ਖ਼ਬਰਾਂ

ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ

ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਗਸਤ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਗਸਤ 2026

ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ

ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ