News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਹਰ ਵਾਰ ਆਸ਼ਿਕੀ ਦਾ 'ਟਾਇਮ-ਟੇਬਲ' ਸੈੱਟ ਕਰਨ ਵਾਲੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਇਸ ਵਾਰ 'ਐਂਟੀਨਾ' ਸੈੱਟ ਕਰ ਰਹੇ ਹਨ। ਬਿੱਲਾ ਦਾ ਨਵਾਂ ਗੀਤ ‘ਐਂਟੀਨਾ’ ਅੱਜ ਰਿਲੀਜ਼ ਹੋਇਆ ਹੈ। ਇਹ ਗੀਤ ‘ਟਾਇਮ-ਟੇਬਲ 3’ ਹੀ ਹੈ, ਬਸ ਇਸ ਦਾ ਨਾਂਅ ਵੱਖਰਾ ਹੈ। ਗਾਣੇ ਵਿੱਚ ਉਹਨਾਂ ਦੀ ਲੁੱਕ ਬਦਲੀ ਹੋਈ ਹੈ। 2- ਫਿਲਮ 'ਲਕੀਰਾਂ' ਦਾ ਨਵਾਂ ਗੀਤ 'ਓ.ਕੇ' ਰਿਲੀਜ਼ ਹੋ ਗਿਆ ਹੈ। ਜੋ ਕਿ ਇੱਕ ਪਾਰਟੀ ਸੌਂਗ ਹੈ। ਗੀਤ ਨੂੰ ਹਰਮਨ ਵਿਰਕ ਅਤੇ ਯੁਵਿਕਾ ਚੌਧਰੀ ਤੇ ਫਿਲਮਾਇਆ ਗਿਆ ਹੈ। ਗੀਤ ਨੂੰ ਜ਼ੋਰਾ ਰੰਦਾਵਾ ਨੇ ਗਾਇਆ ਹੈ ਜਿਸ 'ਚ ਰੈਪ ਦਾ ਤੜਕਾ ਵੀ ਲਗਾਇਆ ਗਿਆ ਹੈ। ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ। 3- ਪਰਦੀਪ ਸਰਾਂ ਦਾ ਨਵਾਂ ਗੀਤ 'ਦਾਦੇ ਦੀ ਦੁਨਾਲੀ' ਰਿਲੀਜ਼ ਹੋ ਗਿਆ ਹੈ। ਜਿਸ ਚ ਪੁਸ਼ਤੈਨੀ ਦੁਸ਼ਮਣੀ ਦੀ ਕਹਾਣੀ ਬਿਆਨ ਕੀਤੀ ਗਈ ਹੈ। ਵੀਡੀਓ ਚ ਜਵਾਨ ਹੋਇਆ ਪੋਤਾ ਆਪਣੇ ਦਾਦੇ ਦੀ ਮੌਤ ਦਾ ਬਦਲਾ ਲੈਂਦਾ ਤੇ ਆਪਣੀ ਜ਼ਮੀਨ ਛੁਡਵਾਉਂਦਾ ਨਜ਼ਰ ਆ ਰਿਹਾ ਹੈ। ਗੀਤ ਨੂੰ ਬੇਹਦ ਬੁਲੰਦ ਅੰਦਾਜ਼ ਚ ਗਾਇਆ ਗਿਆ ਹੈ। 4- ਬਾਲੀਵੁੱਡ ਅਭਿਨੇਤਾ ਨੀਲ ਨਿਤਿਨ ਮੁਕੇਸ਼ ਨੇ ਮੁੰਬਈ ਦੀ ਰੁਕਮਣੀ ਸਹਾਏ ਨਾਲ ਮੰਗਣੀ ਕਰ ਲਈ ਹੈ। ਜੋ ਕਿ ਦੁਸ਼ਹਿਰੇ ਵਾਲੇ ਦਿਨ ਮੁੰਬਈ 'ਚ ਹੀ ਪਰਿਵਾਰ ਅਤੇ ਕੁੱਝ ਖਾਸ ਦੋਸਤਾਂ ਦੀ ਮੌਜੂਦਗੀ 'ਚ ਹੋਈ। ਨੀਲ ਅਰੇਂਜ ਮੈਰਿਜ ਕਰ ਰਹੇ ਹਨ। ਦੋਹਾਂ ਦਾ ਵਿਆਹ ਅਗਲੇ ਸਾਲ ਹੋਵੇਗਾ। 5- ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਮਹਾਨ ਕ੍ਰਿਕੇਟਰ ਸਚਿਨ ਤੇਂਦੁਲਕਰ ਨੇ ਸਮਾਜਿਕ ਮੁੱਦਿਆਂ ਤੇ ਕੰਮ ਕਰਨ ਵਾਲੇ ਅੰਤਰਾਸ਼ਟਰੀ ਸੰਗਠਨ 'ਗਲੋਬਲ ਸਿਟੀਜ਼ਨ' ਨੂੰ ਸਮਰਥਨ ਦਿੱਤਾ ਹੈ। ਦੋਵੇ 19 ਨਵੰਬਰ ਨੂੰ ਭਾਰਤ ਵਿੱਚ ਪਹਿਲੀ ਵਾਰ ਹੋਣ ਵਾਲੇ 'ਗਲੋਬਲ ਸਿਟੀਜ਼ਨ' ਫੈਸਟੀਵਲ 'ਚ ਸ਼ਿਰਕਤ ਕਰਨਗੇ। 6- ਅਭਿਨੇਤਾ ਵੀਰ ਦਾਸ, ਅਜੈ ਦੇਵਗਨ ਦੀ ਆਗਾਮੀ ਫਿਲਮ 'ਸ਼ਿਵਾਏ' ਦੇ ਐਕਸ਼ਨ ਸੀਨਜ਼ ਨੂੰ ਲੈ ਕੇ ਉਤਸ਼ਾਹਿਤ ਹਨ। ਜਿਸਦੀ ਉਹਨਾਂ ਜਮ ਕੇ ਪ੍ਰਸ਼ੰਸਾ ਕੀਤੀ। ਵੀਰ ਨੇ ਕਿਹਾ ਇਹ ਐਕਸ਼ਨ ਹਰ ਇਕ ਲਈ ਵੇਖਣ ਵਾਲੇ ਹੋਣਗੇ। ਵੀਰ ਮੁਤਾਬਕ ਜਦੋਂ ਅਜੈ ਨੇ ਉਹਨਾਂ ਨੂੰ ਇੱਕ ਰੋਲ ਆਫਰ ਕੀਤਾ ਤਾਂ ਉਹਨਾਂ ਨੂੰ ਕਾਫੀ ਹੈਰਾਨੀ ਹੋਈ ਸੀ। 7- ਅਭਿਨੇਤਰੀ ਤੋਂ ਲੇਖਿਕਾ ਬਣੀ ਟਵਿੰਕਲ ਖੰਨਾ ਨੇ ਆਪਣੀ ਨਵੀਂ ਕਿਤਾਬ 'ਦ ਲੀਜੇਂਡ ਆਫ ਲਕਸ਼ਮੀ ਪ੍ਰਸਾਦ ' ਦਾ ਐਲੈਨ ਕੀਤਾ। ਟਵਿੰਕਲ ਨੇ ਟਵੀਟ ਕਰ ਕਿਹਾ ਕਿ ਇਹ ਕਿਤਾਬ ਸਭ ਨੂੰ ਪਸੰਦ ਆਵੇਗੀ ਅਤੇ ਖੂਬ ਹਸਾਵੇਗੀ। ਉਹਨਾਂ ਦੀ ਪਹਿਲੀ ਕਿਤਾਬ 'ਮਿਸੇਜ ਫਨੀਬੋਨਸ' ਵੀ ਖੂਬ ਵਿਕੀ ਸੀ । 8- ਸੋਸ਼ਲ ਮੀਡੀਆ ਸੈਲੀਬ੍ਰਿਟੀ ਕੰਦੀਲ ਬਲੂਚ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਝੂਠੀ ਅਣਖ ਲਈ ਭੈਣ ਦਾ ਕਤਲ ਕਰਨ ਵਾਲੇ ਆਪਣੇ ਬੇਟੇ ਨੂੰ ਉਹ ਕਦੇ ਮੁਆਫ ਨਹੀਂ ਕਰਨਗੇ ਇਸ ਸੋਚੇ ਸਮਝੇ ਕਤਲ ਲਈ ਉਹਨਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਮਾਡਲ ਕੰਦੀਲ ਦੀ 15  ਜੁਲਾਈ ਨੂੰ ਮੁਲਤਾਨ ਵਿੱਚ ਹੱਤਿਆ ਕੀਤੀ ਗਈ ਸੀ। 9- ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੇਟੀ ਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਜਿਸ ਮਗਰੋਂ ਪੂਰਾ ਪਰਿਵਾਰ ਸੋਗ 'ਚ ਡੁੱਬਿਆ ਹੈ। ਇਸੇ ਵਿਚਾਲੇ ਸ਼ਿਲਪਾ ਨੇ ਇੰਸਟਾਗ੍ਰਾਮ ਤੇ ਪਿਤਾ ਨੂੰ ਸ਼ਰਧਾਜਲੀ ਦਿੰਦੇ ਇੱਕ ਕਵਿਤਾ ਦੇ ਰੂਪ 'ਚ ਸੰਦੇਸ਼ ਲਿਖ ਉਹਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਘਰ ਤੋਂ ਦੂਰ ਗਏ ਹਨ ਪਰ ਦਿਲਾਂ ਤੋਂ ਕਦੇ ਦੂਰ ਨਹੀਂ ਜਾ ਸਕਦੇ। 10- ਧੋਨੀ ਦੀ ਜ਼ਿੰਦਗੀ ‘ਤੇ ਅਧਾਰਿਤ ਫਿਲਮ ‘ਐਮ ਐਸ ਧੋਨੀ ਦ ਅਨਟੋਲਡ ਸਟੋਰੀ’ ਨੇ ਹੁਣ ਤੱਕ 117 ਕਰੋੜ ਰੁਪਏ ਦਾ ਬਿਜ਼ਨਸ ਕਰ ਲਿਆ ਹੈ।  ਦੁਸਹਿਰੇ ‘ਤੇ ਹੀ ਫਿਲਮ ਨੇ 4.21 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਕਮਾਈ ਨਾਲ ਫਿਲਮ ਹੁਣ ਤੱਕ ਦੀ ਇਸ ਸਾਲ ਦੀ ਸਭ ਤੋਂ ਵੱਧ ਕਮਾਉਣ ਵਾਲੀਆਂ ਫਿਲਮਾਂ ‘ਚੋਂ ਚੌਥੇ ਨੰਬਰ ‘ਤੇ ਆ ਗਈ ਹੈ। 11- ਸੁਪਰਸਟਾਰ ਸਲਮਾਨ ਖ਼ਾਨ ਬੱਚਿਆਂ ਨਾਲ ਬੇਹੱਦ ਪਿਆਰ ਕਰਦੇ ਹਨ। ਅਕਸਰ ਅਸੀਂ ਉਹਨਾਂ ਨੂੰ ਆਪਣੇ ਭਾਣਜੇ ਆਹਿਲ ਨਾਲ ਖੇਡਦੇ ਵੀ ਵੇਖਿਆ ਹੈ। ਹਾਲ ਹੀ ਵਿੱਚ ਸਲਮਾਨ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ ਤਸਵੀਰਾਂ ਵਿੱਚ ਸਲਮਾਨ ਮਨਾਲੀ ਦੇ ਇੱਕ ਸਰਕਾਰੀ ਸਕੂਲ ਪਹੁੰਚੇ ਹਨ। ਇੱਥੇ ਸਲਮਾਨ ਬੱਚਿਆਂ ਨੂੰ ਔਟੋਗ੍ਰਾਫ ਦੇ ਰਹੇ ਹਨ।
Published at : 13 Oct 2016 12:04 PM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Akshay Kumar Injured: ਹਾਊਸਫੁੱਲ 5 ਦੇ ਸੈੱਟ 'ਤੇ ਅਕਸ਼ੈ ਕੁਮਾਰ ਹੋਏ ਜ਼ਖਮੀ, ਅੱਖਾਂ 'ਤੇ ਬੰਨ੍ਹੀ ਪੱਟੀ, ਡਾਕਟਰ ਨੇ ਸ਼ੂਟਿੰਗ ਬੰਦ ਕਰਨ ਦੀ ਦਿੱਤੀ ਸਲਾਹ

Akshay Kumar Injured: ਹਾਊਸਫੁੱਲ 5 ਦੇ ਸੈੱਟ 'ਤੇ ਅਕਸ਼ੈ ਕੁਮਾਰ ਹੋਏ ਜ਼ਖਮੀ, ਅੱਖਾਂ 'ਤੇ ਬੰਨ੍ਹੀ ਪੱਟੀ, ਡਾਕਟਰ ਨੇ ਸ਼ੂਟਿੰਗ ਬੰਦ ਕਰਨ ਦੀ ਦਿੱਤੀ ਸਲਾਹ

Urfi Javed Angry: ਉਰਫੀ ਜਾਵੇਦ ਤੋਂ ਫੈਸ਼ਨ ਬ੍ਰਾਂਡ ਨੇ ਕੀਤੀ ਸ਼ਰਮਨਾਕ ਮੰਗ, ਫੈਸ਼ਨ ਕਵੀਨ ਨੂੰ ਆਇਆ ਗੁੱਸਾ ਬੋਲੀ...

Urfi Javed Angry: ਉਰਫੀ ਜਾਵੇਦ ਤੋਂ ਫੈਸ਼ਨ ਬ੍ਰਾਂਡ ਨੇ ਕੀਤੀ ਸ਼ਰਮਨਾਕ ਮੰਗ, ਫੈਸ਼ਨ ਕਵੀਨ ਨੂੰ ਆਇਆ ਗੁੱਸਾ ਬੋਲੀ...

Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ

Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ

Shocking: ਮਨੋਰੰਜਨ ਜਗਤ 'ਚ ਮੱਚੀ ਹਲਚਲ, ਬਿਜਲੀ ਦਾ ਝਟਕਾ ਲੱਗਣ ਕਾਰਨ ਉਚਾਈ ਤੋਂ ਡਿੱਗੀ ਇਹ ਹਸਤੀ, ਹਸਪਤਾਲ 'ਚ ਭਰਤੀ

Shocking: ਮਨੋਰੰਜਨ ਜਗਤ 'ਚ ਮੱਚੀ ਹਲਚਲ, ਬਿਜਲੀ ਦਾ ਝਟਕਾ ਲੱਗਣ ਕਾਰਨ ਉਚਾਈ ਤੋਂ ਡਿੱਗੀ ਇਹ ਹਸਤੀ, ਹਸਪਤਾਲ 'ਚ ਭਰਤੀ

Dharmendra News: ਜਨਮਦਿਨ ਤੋਂ ਬਾਅਦ ਧਰਮਿੰਦਰ ਨੂੰ ਲੱਗਿਆ ਝਟਕਾ, ਧੋਖਾਧੜੀ ਦੀ ਸ਼ਿਕਾਇਤ ਹੈ ਦਰਜ, ਜਾਣੋ ਮਾਮਲਾ

Dharmendra News: ਜਨਮਦਿਨ ਤੋਂ ਬਾਅਦ ਧਰਮਿੰਦਰ ਨੂੰ ਲੱਗਿਆ ਝਟਕਾ, ਧੋਖਾਧੜੀ ਦੀ ਸ਼ਿਕਾਇਤ ਹੈ ਦਰਜ, ਜਾਣੋ ਮਾਮਲਾ

ਪ੍ਰਮੁੱਖ ਖ਼ਬਰਾਂ

Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ

Farmer Protest: ਲੰਡਨ 'ਚ ਵੀ ਕਿਸਾਨ ਕਰ ਰਹੇ ਨੇ ਪ੍ਰਦਰਸ਼ਨ, ਉੱਥੇ ਤਾਂ ਨਹੀਂ ਵਰਤੀ ਗਈ ਤਾਕਤ ਫਿਰ BJP ਇੱਥੋਂ ਦੇ ਕਿਸਾਨਾਂ ਤੋਂ ਕਿਉਂ ਡਰ ਰਹੀ, ਬਾਜਵਾ ਨੇ ਪੁੱਛਿਆ ਵੱਡਾ ਸਵਾਲ

Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....

Farmer Protest: ਡੱਲੇਵਾਲ ਨੇ ਖ਼ੂਨ ਨਾਲ ਦਸਤਖ਼ਤ ਕਰਕੇ PM ਮੋਦੀ ਨੂੰ ਭੇਜੀ ਚਿੱਠੀ, ਕਿਹਾ-ਮੇਰੀ ਕੁਰਬਾਨੀ ਲਈ ਰਹੋ ਤਿਆਰ, ਜੇ ਮੈਂ ਮਰ ਗਿਆ ਤਾਂ....

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ

Farmers Protest: ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ, ਉਗਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਵੱਡਾ ਖੁਲਾਸਾ

Farmers Protest: ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ, ਉਗਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਵੱਡਾ ਖੁਲਾਸਾ