Riya Sen Congress Bharat Jodo Yatra: ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿੱਚ ਇੱਕ ਹੋਰ ਬਾਲੀਵੁੱਡ ਅਦਾਕਾਰਾ ਸ਼ਾਮਲ ਹੋ ਗਈ ਹੈ। ਦਰਅਸਲ, ਅਭਿਨੇਤਰੀ ਰੀਆ ਸੇਨ ਵੀਰਵਾਰ ਨੂੰ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਮੌਜੂਦਗੀ 'ਚ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਈ ਹੈ। ਅਭਿਨੇਤਰੀ ਮਹਾਰਾਸ਼ਟਰ ਦੌਰ ਦੇ ਦੌਰਾਨ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਈ ਹੈ। ਇਸ ਦੌਰਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਰਾਹੁਲ ਗਾਂਧੀ ਨਾਲ ਰੀਆ ਸੇਨ ਦੀਆਂ ਤਸਵੀਰਾਂ ਵਾਇਰਲਟਵਿੱਟਰ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ 'ਅਪਨਾ ਸਪਨਾ ਮਨੀ ਮਨੀ' ਅਦਾਕਾਰਾ ਰਾਹੁਲ ਗਾਂਧੀ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਉਹ ਰਾਹੁਲ ਗਾਂਧੀ ਨਾਲ ਸਪੀਡ ਮਾਰਚ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਭਿਨੇਤਰੀ ਟਾਪ ਅਤੇ ਜੀਨਸ ਵਿੱਚ ਨਜ਼ਰ ਆਈ।ਉਸਨੇ ਕਾਲੇ ਚਸ਼ਮੇ ਵੀ ਪਾਏ ਹੋਏ ਸਨ।

ਮੂਨਮੂਨ ਸੇਨ ਦੀ ਬੇਟੀ ਹੈ ਰਿਆ ਸੇਨ ਰਿਆ ਸੇਨ ਦਿੱਗਜ ਅਦਾਕਾਰਾ ਮੂਨਮੂਨ ਸੇਨ ਦੀ ਬੇਟੀ ਹੈ। ਉਸਨੇ ਆਪਣਾ ਐਕਟਿੰਗ ਕੈਰੀਅਰ ਉਦੋਂ ਸ਼ੁਰੂ ਕੀਤਾ ਜਦੋਂ ਉਹ ਪੰਜ ਸਾਲ ਦੀ ਸੀ। ਉਸਨੇ ਪਹਿਲੀ ਵਾਰ ਪਰਦੇ 'ਤੇ ਆਪਣੀ ਮਾਂ ਦੀ ਧੀ ਦੀ ਭੂਮਿਕਾ ਨਿਭਾਈ।ਉਸ ਦੇ ਫਿਲਮੀ ਕਰੀਅਰ ਦੀ ਪਹਿਲੀ ਵਪਾਰਕ ਫਿਲਮ 'ਸਟਾਈਲ' ਸੀ। ਇਹ ਫਿਲਮ 2001 ਦੀ ਇੱਕ ਘੱਟ ਬਜਟ ਵਾਲੀ ਕਾਮੇਡੀ ਸੀ ਜਿਸਦਾ ਨਿਰਦੇਸ਼ਨ ਐਨ ਚੰਦਰਾ ਨੇ ਕੀਤਾ ਸੀ। ਉਹ 1998 ਵਿੱਚ ਫਾਲਗੁਨੀ ਪਾਠਕ ਦੇ ਸੰਗੀਤ ਵੀਡੀਓ 'ਯਾਦ ਪੀਆ ਕੀ ਆਨੇ ਲਾਗੀ' ਵਿੱਚ ਵੀ ਨਜ਼ਰ ਆਈ ਸੀ। ਹਿੰਦੀ ਫਿਲਮਾਂ ਤੋਂ ਇਲਾਵਾ, ਰੀਆ ਬੰਗਾਲੀ, ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਰੀ ਪੂਜਾ ਭੱਟ ਵੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ‘ਚ ਹਿੱਸਾ ਲੈ ਚੁੱਕੀ ਹੈ। ਰਾਹੁਲ ਤੇ ਪੂਜਾ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਖੂਬ ਛਾਈਆਂ ਰਹੀਆਂ ਸੀ। ਖੈਰ ਰਾਹੁਲ ਗਾਂਧੀ ਨੇ ਬਾਲੀਵੁੱਡ ਨੂੰ ਤਾਂ ਆਪਣੀ ਯਾਤਰਾ ਨਾਲ ਜੋੜ ਲਿਆ ਹੈ, ਪਰ ਕੀ ਉਹ ਪੂਰੇ ਭਾਰਤ ਨੂੰ ਆਪਣੇ ਨਾਲ ਜੋੜ ਪਾਉਂਦੇ ਹਨ ਜਾਂ ਨਹੀਂ ਇਹ ਦੇਖਣਾ ਦਿਲਚਸਪ ਰਹੇਗਾ।