ਬਾਲੀਵੁੱਡ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ (Poonam Pandey) ਹਮੇਸ਼ਾਂ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਆਪਣੇ ਵਿਆਹ ਨੂੰ ਲੈਕੇ ਵੀ ਖੂਬ ਚਰਚਾ 'ਚ ਸੀ। ਪਰ ਹੁਣ ਵਿਆਹ ਦੇ ਕੁਝ ਸਮੇਂ ਬਾਅਦ ਹੀ ਪੂਨਮ ਨੇ ਆਪਣੇ ਪਤੀ ਸੈਮ ਬਾਂਬੇ 'ਤੇ ਕੁੱਟਮਾਰ ਦੇ ਗੰਭੀਰ ਇਲਜ਼ਾਮ ਲਾਏ ਹਨ। ਪੂਨਮ ਦੇ ਇਲਜ਼ਾਮਾਂ ਤੋਂ ਬਾਅਦ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਸੀ। ਬਾਅਦ 'ਚ ਸੈਮ ਨੂੰ ਜ਼ਮਾਨਤ ਮਿਲ ਗਈ ਸੀ।
ਦੋ ਹਫਤੇ ਪਹਿਲਾਂ 10 ਸਤੰਬਰ ਨੂੰ ਹੀ ਪੂਨਮ ਪਾਂਡੇ ਅਤੇ ਸੈਮ ਬਾਂਬੇ ਦਾ ਵਿਆਹ ਹੋਇਆ ਸੀ। ਵਿਆਹ ਤੋਂ ਤੁਰੰਤ ਬਾਅਦ ਦੋਵੇਂ ਹਨੀਮੂਨ ਲਈ ਗੋਆ ਵੀ ਗਏ ਸਨ। ਪਰ ਕੁਝ ਹੀ ਦਿਨਾਂ 'ਚ ਸਭ ਕੁਝ ਬਦਲ ਗਿਆ।
ਹੁਣ ਅਜਿਹੇ 'ਚ ਪੂਨਮ ਨੇ ਇਸ ਸਾਰੇ ਮਾਮਲੇ 'ਤੇ ਮੀਡੀਆ ਨਾਲ ਗੱਲ ਕੀਤੀ ਤੇ ਕਿਹਾ- 'ਮੇਰੇ ਅਤੇ ਸੈਮ ਦੇ ਵਿਚ ਬਹਿਸ ਹੋਈ ਜਿਸ ਤੋਂ ਬਾਅਦ ਉਸ ਨੇ ਮੇਰੇ ਥੱਪੜ ਮਾਰਿਆ। ਉਸ ਸਮੇਂ ਅਜਿਹਾ ਲੱਗਾ ਜਿਵੇਂ ਮੈਂ ਮਰਨ ਵਾਲੀ ਹਾਂ। ਮੇਰੇ ਚਿਹਰੇ 'ਤੇ ਉਸ ਨੇ ਘਸੁੰਨ ਮਾਰਿਆ, ਮੇਰੇ ਵਾਲਾਂ ਨੂੰ ਖਿੱਚ ਕੇ ਮੇਰਾ ਸਿਰ ਬੈੱਡ ਦੇ ਕੋਨੇ 'ਚ ਮਾਰਿਆ। ਉਸ ਨੇ ਮੇਰੇ 'ਤੇ ਚਾਕੂ ਨਾਲ ਵਾਰ ਵੀ ਕੀਤੇ। ਮੈਂ ਕਿਸੇ ਤਰ੍ਹਾਂ ਬਾਹਰ ਨਿੱਕਲੀ। ਹੋਟਲ ਦੇ ਦੇ ਸਟਾਫ ਨੇ ਪੁਲਿਸ ਨੂੰ ਇਸ ਬਾਰੇ ਖਬਰ ਦਿੱਤੀ।'
ਪੂਨਮ ਪਾਂਡੇ ਨੇ ਕਿਹਾ 'ਮੈਂ ਹੁਣ ਉਸ ਕੋਲ ਵਾਪਸ ਨਹੀਂ ਜਾਣਾ ਚਾਹੁੰਦੀ। ਮੈਨੂੰ ਲੱਗਦਾ ਹੈ ਕਿ ਅਜਿਹੇ ਵਿਅਕਤੀ ਕੋਲ ਵਾਪਸ ਜਾਣਾ ਸਮਝਦਾਰੀ ਨਹੀਂ ਹੈ ਜੋ ਬਿਨਾਂ ਸੋਚੇ ਸਮਝੇ ਜਾਨਵਰਾਂ ਵਾਂਗ ਕੁੱਟਦਾ ਹੈ। ਮੈਂ ਆਪਣੇ ਰਿਸ਼ਤੇ 'ਚ ਰਹਿਣ ਦੀ ਥਾਂ ਇਕੱਲੇ ਰਹਿਣਾ ਪਸੰਦ ਕਰਾਂਗੀ। ਮੈਂ ਇਹ ਵਿਆਹ ਖਤਮ ਕਰਨ ਦਾ ਫੈਸਲਾ ਲੈ ਚੁੱਕੀ ਹਾਂ।'
ਅਸਤੀਫੇ ਮਗਰੋਂ ਹੁਣ ਹਰਸਿਮਰਤ ਬਾਦਲ ਦੀ ਕੇਂਦਰ ਨੂੰ ਸਿੱਧੂ ਚੁਣੌਤੀ
ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ