ਮੋਗਾ: 25 ਸਤੰਬਰ ਨੂੰ ਦੇਸ਼ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਬੰਦ ਦਾ ਐਲਾਨ ਕੀਤਾ ਹੋਇਆ ਹੈ ਜਿਸ ਨੂੰ ਪੰਜਾਬੀ ਕਲਾਕਾਰਾਂ ਦਾ ਪੂਰਾ ਸਾਥ ਮਿਲ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨਾਲ ਇਸ ਹੱਕ ਦੀ ਲੜਾਈ 'ਚ ਮੋਢੇ ਨਾਲ ਮੋਢਾ ਜੋੜ ਕੇ ਡਟੇ ਇਨ੍ਹਾਂ ਕਲਾਕਾਰਾਂ ਦਾ ਕਹਿਣਾ ਹੈ ਕਿ ਉਹ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਨ।

ਇਸੇ ਲੜੀ ਤਿਹਤ ਅੱਜ ਮੋਗਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਿੰਡ-ਪਿੰਡ ਵਿੱਚ ਜਾ ਕੇ ਕਿਸਾਨਾਂ ਦਾ ਸਾਥ ਦੇਣ ਤੇ ਪੰਜਾਬ ਬੰਦ ਕਰਨ ਦੀ ਅਪੀਲ ਕਰਨ ਲਈ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਜਪਜੀ ਖਹਿਰਾ ਤੇ ਦੇਵ ਖਰੋੜ ਮੈਦਾਨ 'ਚ ਉੱਤਰੇ।

ਇਸ ਮੌਕੇ ਪੰਜਾਬੀ ਜਪਜੀ ਤੇ ਦੇਵ ਨੇ ਕਿਹਾ ਕਿ ਉਹ ਵੀ ਕਿਸਾਨ ਦੇ ਬੇਟੇ ਬੇਟੀਆਂ ਹੋਣ ਦੇ ਨਾਤੇ ਕਿਸਾਨਾਂ ਨਾਲ ਖੜ੍ਹੇ ਹੋਏ ਹੈ। ਅੱਜ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀ ਸਗੋਂ ਇੱਕ ਕਿਸਾਨ ਨਾਲ ਖੜ੍ਹੇ ਹਨ। ਉਹ ਕਿਸਾਨਾਂ ਦਾ ਸਾਥ ਦੇਣ ਲਈ ਪਿੰਡ-ਪਿੰਡ ਪਹੁੰਚ ਰਹੇ ਹਨ। ਇਸ ਸਮੇਂ ਜੇਕਰ ਕਿਸਾਨ ਖ਼ਤਮ ਹੋਵੇਗਾ ਤਾਂ ਸਾਰਾ ਪੰਜਾਬ ਖ਼ਤਮ ਹੋਵੇਗਾ।

ਦੇਵ ਖਰੋੜ ਦਾ ਕਹਿਣਾ ਹੈ ਕਿ ਅਸੀਂ 25 ਨੂੰ ਪੰਜਾਬ ਬੰਦ ਨੂੰ ਲੈ ਕੇ ਅੱਜ ਮੋਗਾ ਪਹੁੰਚੇ ਹਾਂ। ਲੋਕਾਂ ਨੂੰ ਸਾਡੀ ਅਪੀਲ ਹੈ ਕਿ ਇਸ ਮੁਸ਼ਕਲ ਘੜੀ ਵਿੱਚ ਅਸੀਂ ਕਿਸਾਨਾਂ ਦੇ ਨਾਲ ਹਾਂ। ਆਉ ਸਾਰੇ ਮਿਲਕੇ ਕੇਂਦਰ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰੀਏ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਰਹੇਗਾ ਫਿਰ ਹੀ ਸਾਡੇ ਦੇਸ਼ ਬਚ ਸਕਦਾ ਹੈ। ਇਸ ਲਈ ਸਾਰੇ 25 ਨੂੰ ਪੰਜਾਬ ਬੰਦ ਵਿੱਚ ਕਿਸਾਨਾਂ ਦਾ ਸਾਥ ਦੇਈਏ।

New Labor Code: ਹੁਣ ਗ੍ਰੈਚੂਟੀ ਸਿਰਫ ਇੱਕ ਸਾਲ ਦੀ ਨੌਕਰੀ 'ਤੇ ਹੀ ਮਿਲੇਗੀ, 5 ਸਾਲ ਦੀ ਨਹੀਂ ਕਰਨੀ ਪਏਗੀ ਉਡੀਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904