ਨਵੀਂ ਦਿੱਲੀ: ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮਾਡਲ ਨੂੰ ਬੁਆਏਫ੍ਰੈਂਡ ਸੈਮ ਅਹਿਮਦ ਨਾਲ ਮਰੀਨ ਡਰਾਈਵ ਕੋਲੋਂ ਗ੍ਰਿਫਤਾਰ ਕੀਤਾ। ਪੁਲਿਸ ਨੇ ਪੂਨਮ ਪਾਂਡੇ ਤੇ ਉਸ ਦੇ ਬੁਆਏਫ੍ਰੈਂਡ ਨੂੰ ਕੋਰੋਨਾਵਾਇਰਸ ਕਾਰਨ ਲਾਗੂ ਲੌਕਡਾਊਨ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੌਕਡਾਊਨ ਤੋਂ ਬਾਅਦ ਵੀ ਆਪਣੀ ਕਾਰ 'ਚ ਘੁੰਮਣ ਨਿਕਲੇ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਦੀ BMW ਕਾਰ ਵੀ ਜ਼ਬਤ ਕਰ ਲਈ। ਦੋਵਾਂ ਖਿਲਾਫ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਪੂਨਮ ਪਾਂਡੇ ਦੀ ਪਛਾਣ ਉਨ੍ਹਾਂ ਦੇ ਬੋਲਡ ਵੀਡੀਓ ਤੇ ਫੋਟੋਆਂ ਕਾਰਨ ਹੈ। ਪੂਨਮ ਪਾਂਡੇ ਇੰਸਟਾਗ੍ਰਾਮ 'ਤੇ ਬਹੁਤ ਸਰਗਰਮ ਹੈ ਤੇ ਪ੍ਰਸ਼ੰਸਕਾਂ ਲਈ ਵੀਡੀਓ ਅਤੇ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। ਉਹ ਲੌਕਡਾਊਨ ਦੌਰਾਨ ਵੀ ਆਪਣੀਆਂ ਬੋਲਡ ਵੀਡੀਓ ਸਾਂਝੀਆਂ ਕਰਦੀ ਰਹੀ ਹੈ।
ਪੂਨਮ ਪਾਂਡੇ ਕਈ ਵਾਰ ਨਿਊਡ ਫੋਟੋਆਂ ਲਈ ਸੁਰਖੀਆਂ 'ਚ ਰਹੀ ਹੈ ਤੇ ਕਈ ਵਾਰ ਆਪਣੇ ਚੈਲੇਂਜ ਕਾਰਨ ਖਬਰਾਂ ‘ਚ ਆਈ ਹੈ। ਇੱਕ ਵਾਰ 2011 ‘ਚ ਕ੍ਰਿਕਟ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪੂਨਮ ਨੇ ਟੀਮ ਇੰਡੀਆ ਲਈ ਨਿਊਡ ਹੋਣ ਬਾਰੇ ਗੱਲ ਕਹਿ ਕੇ ਬਹੁਤ ਸੁਰਖੀਆਂ ਬਟੋਰੀਆਂ।
ਬੁਆਏਫਰੈਂਡ ਨਾਲ ਪੂਨਮ ਪਾਂਡੇ ਗ੍ਰਿਫਤਾਰ, ਲੌਕਡਾਊਨ ‘ਚ ਕੀਤਾ ਇਹ ਕਾਰਾ
ਏਬੀਪੀ ਸਾਂਝਾ
Updated at:
11 May 2020 01:19 PM (IST)
ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮਾਡਲ ਨੂੰ ਬੁਆਏਫ੍ਰੈਂਡ ਸੈਮ ਅਹਿਮਦ ਨਾਲ ਮਰੀਨ ਡਰਾਈਵ ਕੋਲੋਂ ਗ੍ਰਿਫਤਾਰ ਕੀਤਾ। ਪੁਲਿਸ ਨੇ ਪੂਨਮ ਪਾਂਡੇ ਤੇ ਉਸ ਦੇ ਬੁਆਏਫ੍ਰੈਂਡ ਨੂੰ ਕੋਰੋਨਾਵਾਇਰਸ ਕਾਰਨ ਲਾਗੂ ਲੌਕਡਾਊਨ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ।
- - - - - - - - - Advertisement - - - - - - - - -