Poonam Pandey Death: ਮਸ਼ਹੂਰ ਬਾਲੀਵੁੱਡ ਅਦਾਕਾਰਾ ਤੇ ਮਾਡਲਪੂਨਮ ਪਾਂਡੇ ਦੀ ਮੌਤ ਦੀ ਖਬਰ ਆ ਰਹੀ ਹੈ। ਅਦਾਕਾਰਾ ਦੀ ਮੌਤ ਦੀ ਖਬਰ ਪੂਨਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ। ਪੂਨਮ ਦੀ ਅਚਾਨਕ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੂਨਾਮ ਪਾਂਡੇ ਦਾ ਨਾਮ ਅਕਸਰ ਹੀ ਵਿਵਾਦਾਂ 'ਚ ਰਹਿੰਦਾ ਸੀ। ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਬੇਬਾਕ ਬੋਲਣ ਵਾਲੀ ਇਹ ਅਭਿਨੇਤਰੀ ਇਸ ਤਰ੍ਹਾਂ ਅਚਾਨਕ ਦੁਨੀਆ ਤੋਂ ਰੁਖਸਤ ਹੋ ਜਾਵੇਗੀ। 

ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਦਾ 166 ਕਰੋੜ ਦਾ ਘਰ ਸਲਾਬ ਕਰਕੇ ਹੋਇਆ ਖਰਾਬ, ਨਵੇਂ ਘਰ 'ਚ ਪਰਿਵਾਰ ਸਣੇ ਸ਼ਿਫਟ ਹੋਈ ਅਦਾਕਾਰਾ

ਪੂਨਮ ਪਾਂਡੇ ਦੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਮੌਤ ਦੀ ਖਬਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਪੋਸਟ 'ਚ ਲਿਖਿਆ ਹੈ, ''ਅੱਜ ਦੀ ਸਵੇਰ ਸਾਡੇ ਲਈ ਮੁਸ਼ਕਲ ਹੈ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਸਰਵਾਈਕਲ ਕੈਂਸਰ ਕਾਰਨ ਆਪਣੀ ਪਿਆਰੀ ਪੂਨਮ ਨੂੰ ਗੁਆ ਦਿੱਤਾ ਹੈ। ਹਰ ਜੀਵਿਤ ਰੂਪ ਜੋ ਕਦੇ ਵੀ ਉਸਦੇ ਸੰਪਰਕ ਵਿੱਚ ਆਇਆ ਸੀ ਉਸਨੂੰ ਸ਼ੁੱਧ ਪਿਆਰ ਅਤੇ ਦਿਆਲਤਾ ਪ੍ਰਾਪਤ ਹੋਈ। ਇਸ ਦੁੱਖ ਦੀ ਘੜੀ ਵਿੱਚ, ਅਸੀਂ ਤੁਹਾਡੇ ਸਾਰਿਆਂ ਤੋਂ ਨਿੱਜਤਾ ਦੀ ਬੇਨਤੀ ਕਰਾਂਗੇ। ਅਸੀਂ ਉਸ ਨੂੰ ਹਰ ਉਸ ਚੀਜ਼ ਲਈ ਪਿਆਰ ਨਾਲ ਯਾਦ ਕਰਾਂਗੇ ਜੋ ਅਸੀਂ ਸਾਂਝੀਆਂ ਕਰਦੇ ਹਾਂ।

ਅਦਾਕਾਰਾ ਨੇ 3 ਦਿਨ ਪਹਿਲਾ ਸ਼ੇਅਰ ਕੀਤੀ ਸੀ ਇਹ ਆਖਰੀ ਪੋਸਟਦੱਸ ਦਈਏ ਕਿ ਪੂਨਮ ਪਾਂਡੇ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਸੀ। ਉਹ ਫੈਨਜ਼ ਦੇ ਨਾਲ ਆਪਣੀ ਹਰ ਛੋਟੀ ਵੱਡੀ ਅਪਡੇਟ ਸਾਂਝੀ ਕਰਦੀ ਸੀ। ਉਸ ਨੇ ਆਪਣੀ ਆਖਰੀ ਪੋਸਟ 3 ਦਿਨ ਪਹਿਲਾਂ ਸ਼ੇਅਰ ਕੀਤੀ ਸੀ।

ਪੂਨਮ ਪਾਂਡੇ ਦੀ ਮੌਤ ਦੀ ਖਬਰ ਸੁਣ ਕੇ ਪ੍ਰਸ਼ੰਸਕ ਸਦਮੇ 'ਚਪੂਨਮ ਪਾਂਡੇ ਦੀ ਮੌਤ ਦੀ ਖਬਰ ਦੀ ਪੁਸ਼ਟੀ ਉਸਦੀ ਪੀਆਰ ਟੀਮ ਨੇ ਏਬੀਪੀ ਨਿਊਜ਼ ਨੂੰ ਕੀਤੀ ਹੈ। ਹਾਲਾਂਕਿ ਇਹ ਇੰਸਟਾ ਪੋਸਟ ਚਾਰ ਦਿਨ ਪੁਰਾਣੀ ਹੈ। ਕਈ ਯੂਜ਼ਰਸ ਇਸ ਨੂੰ ਪ੍ਰੈਂਕ ਕਹਿ ਰਹੇ ਹਨ ਅਤੇ ਅਦਾਕਾਰਾ ਦੀ ਮੌਤ 'ਤੇ ਯਕੀਨ ਨਹੀਂ ਕਰ ਪਾ ਰਹੇ ਹਨ। ਇਸ ਪੋਸਟ ਤੋਂ ਬਾਅਦ ਕਈ ਸਦਮੇ 'ਚ ਹਨ। 

ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਮਿਸ ਪੂਜਾ ਨੇ ਫੈਨਜ਼ ਨੂੰ ਦਿੱਤਾ ਸਪੈਸ਼ਲ ਸਰਪ੍ਰਾਈਜ਼, ਕਰ ਦਿੱਤਾ ਇਹ ਕੰਮ, ਦੇਖੋ ਇਹ ਵੀਡੀਓ