ਚੰਡੀਗੜ੍ਹ: ਜ਼ੀ ਸਟੂਡੀਓ ਜਲਦੀ ਹੀ ਇੰਫੈਂਟਰੀ ਪਿਕਚਰਜ਼ ਤੇ ਡ੍ਰੀਮਇਤਿਆਤਾ ਐਂਟਰਟਨਮੈਂਟ ਨਾਲ ਮਿਲਕੇ ਫ਼ਿਲਮ ‘ਕਾਲਾ ਸ਼ਾਹ ਕਾਲਾ’ ਲੈ ਕੇ ਆ ਰਿਹਾ ਹੈ। ਫ਼ਿਲਮ ਦਾ ਅੱਜ ਯਾਨੀ 14 ਜਨਵਰੀ ਨੂੰ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਵੀ ਐਲਾਨ ਦਿੱਤੀ ਗਈ ਹੈ। ‘ਕਾਲਾ ਸ਼ਾਹ ਕਾਲਾ’ ਫ਼ਿਲਮ 14 ਫਰਵਰੀ ਦੀ ਨੂੰ ਰਿਲੀਜ਼ ਹੋਣੀ ਹੈ।
ਇਸ ਫ਼ਿਲਮ ਨੂੰ ਅਮਰਜੀਤ ਸਿੰਘ ਨੇ ਲਿਖੀ ਹੈ ਜਿਸ ‘ਚ ਸਰਗੁਣ ਮਹਿਤਾ, ਬਿੰਨੂ ਢਿੱਲੋਂ ਤੇ ਜੋਰਡਨ ਸੰਧੂ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਰੋਮ-ਕੋਮ ਫ਼ਿਲਮ ਹੋਵੇਗੀ ਜਿਸ ‘ਚ ਸਮਾਜਿਕ ਸੁਨੇਹਾ ਵੀ ਦਰਸ਼ਕਾਂ ਨੂੰ ਜ਼ਰੂਰ ਮਿਲੇਗਾ।
ਰਿਲੀਜ਼ ਹੋਏ ਫ਼ਿਲਮ ਦੇ ਪੋਸਟਰ ‘ਚ ਬਿੰਨੂ ਢਿੱਲੋਂ ਨਾਲ ਸਰਗੁਣ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪੋਸਟਰ ‘ਤੇ ਰਿਲੀਜ਼ ਡੇਟ ਵੀ ਸਾਫ ਨਜ਼ਰ ਆ ਰਹੀ ਹੈ। ਹੁਣ ਔਡੀਅੰਸ ਨੂੰ ਇਸ ਦੇ ਟ੍ਰੇਲਰ ਦੇ ਰਿਲੀਜ਼ ਹੋਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ।