ਗਾਇਕ ਪ੍ਰਭ ਗਿੱਲ ਨੇ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਨੂੰ ਤੇ ਇਸ ਪਲੇਟਫਾਰਮ 'ਤੇ ਲੜਾਈ ਕਰਨ ਵਾਲੇ ਕਲਾਕਾਰਾਂ ਨੂੰ ਸੰਦੇਸ਼ ਦਿੱਤਾ ਹੈ। ਪਿਛਲੇ ਦਿਨਾਂ ਤੋਂ ਇਹ ਕਾਫੀ ਵੇਖਿਆ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਪੰਜਾਬੀ ਇੰਡਸਟਰੀ ਤੇ ਗਾਇਕ ਸਿੱਧੂ ਮੂਸੇਵਾਲਾ ਤੇ ਬੱਬੂ ਮਨ ਦੇ ਕਲੇਸ਼ ਦੀਆਂ ਖਬਰਾਂ ਚੱਲ ਰਹੀਆਂ ਸੀ।
ਇਨ੍ਹਾਂ ਦੀ ਲੜਾਈ 'ਚ ਦੋਹਾਂ ਦੇ ਫੈਨਜ਼ ਵੀ ਸੋਸ਼ਲ ਮੀਡੀਆ 'ਤੇ ਕਾਫੀ ਭਿੜ ਰਹੇ ਹਨ। ਇਸ 'ਤੇ ਹੁਣ ਪ੍ਰਭ ਗਿੱਲ ਨੇ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਨੂੰ ਸਿੱਖ ਦਿੱਤੀ ਹੈ। ਪ੍ਰਭ ਗਿੱਲ ਨੇ ਲਿਖਿਆ, "ਹਰ ਇੱਕ ਬਿਜ਼ਨਸਮੈਨ ਜਾ ਦੁਕਾਨਦਾਰ ਵਾਂਗ ਕਲਾਕਾਰ ਵੀ ਗਾਉਂਦੇ ਹਨ, ਸੰਗੀਤ ਬਣਾਉਂਦੇ ਹਨ, ਵੇਚਦੇ ਹਨ ਤੇ ਰੋਟੀ ਕਮਾਉਂਦੇ ਹਨ।"
"ਦੋਸਤੋ ਲੜਾਈ ਕਰੋ ਆਪਣੇ ਕਮਜ਼ੋਰ ਸਿਸਟਮ ਨੂੰ ਮਜਬੂਤ ਕਰਨ ਲਈ ਤੇ ਆਪਣੇ ਭਵਿੱਖ ਲਈ।"
"ਲੜਾਈ ਕਰੋ ਬਹਿਸ ਕਰੋ ਸਵਾਲ ਕਰੋ ਉਨ੍ਹਾਂ ਨੂੰ ਜਿਨ੍ਹਾਂ ਦੇ ਹੱਥਾਂ 'ਚ ਵਾਗਡੋਰ ਹੈ"
"ਇੰਟਰਨੈਟ 'ਤੇ ਆਪਣੀ ਸਮਾਰਟਨੈਸ ਨੂੰ ਆਪਣੇ ਭਵਿੱਖ ਲਈ ਤੇ ਚੰਗੇ ਕੰਮਾਂ ਲਈ ਵਰਤੋ"
ਰਣਜੀਤ ਬਾਵਾ ਨੇ ਅਜਿਹਾ ਕੀ ਲਿਖਿਆ ਕਿ ਗੁਰਦਾਸ ਮਾਨ ਦੀ ਕਲਾਸ ਲਗਾ ਰਹੇ ਲੋਕ
ਇਸ ਦੇ ਨਾਲ ਹੀ ਪ੍ਰਭ ਗਿੱਲ ਨੇ ਇਹ ਵੀ ਦੱਸਿਆ, "ਇਹ ਇੰਟਰਨੈਟ ਤੇ ਰੋਜ਼ ਹੁੰਦੀ ਬਹਿਸ/ਲੜਾਈ ਦਾ ਕੋਈ ਅੰਤ ਨਹੀਂ ਨਾਂ ਕੋਈ ਰਿਜ਼ਲਟ ਹੈ ਅਸਲ ਲੜਾਈ ਇਸ ਤੋਂ ਕਈ ਗੁਣਾ ਵੱਡੀ ਹੈ।"
"ਕੋਈ ਵੀ ਕਲਾਕਾਰ ਨਹੀਂ ਚਾਹੁੰਦਾ ਕੇ ਕੋਈ ਲੜੇ। ਨਾ ਹੀ ਉਹ ਲੜਨ 'ਤੇ ਸ਼ਾਬਾਸ਼ੀ ਦਏਗਾ"
"ਫੋਨ ਤੇ ਇੰਟਰਨੇਟ 'ਚ ਨਿਕਲ ਕੇ ਆਲੇ ਦੁਆਲੇ ਦੀ ਦੁਨੀਆ ਵੇਖੋ".
ਇਸ ਤੋਂ ਪਹਿਲਾਂ ਰਣਜੀਤ ਬਾਵਾ, ਗਿੱਪੀ ਗਰੇਵਾਲ ਤੇ ਐਮੀ ਵਿਰਕ ਨੇ ਵੀ ਲੋਕਾਂ ਨੂੰ ਕਲਾਕਾਰਾਂ ਕਰਕੇ ਨਾ ਲੜ੍ਹਨ ਦੀ ਸਲਾਹ ਦਿੱਤੀ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਕਰਕੇ ਲੜ ਰਹੇ ਲੋਕਾਂ ਨੂੰ ਪ੍ਰਭ ਗਿੱਲ ਦੀ ਸਲਾਹ
ਏਬੀਪੀ ਸਾਂਝਾ
Updated at:
06 Sep 2020 04:46 PM (IST)
ਗਾਇਕ ਪ੍ਰਭ ਗਿੱਲ ਨੇ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਨੂੰ ਤੇ ਇਸ ਪਲੇਟਫਾਰਮ 'ਤੇ ਲੜਾਈ ਕਰਨ ਵਾਲੇ ਕਲਾਕਾਰਾਂ ਨੂੰ ਸੰਦੇਸ਼ ਦਿੱਤਾ ਹੈ। ਪਿਛਲੇ ਦਿਨਾਂ ਤੋਂ ਇਹ ਕਾਫੀ ਵੇਖਿਆ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਪੰਜਾਬੀ ਇੰਡਸਟਰੀ ਤੇ ਗਾਇਕ ਸਿੱਧੂ ਮੂਸੇਵਾਲਾ ਤੇ ਬੱਬੂ ਮਨ ਦੇ ਕਲੇਸ਼ ਦੀਆਂ ਖਬਰਾਂ ਚੱਲ ਰਹੀਆਂ ਸੀ।
- - - - - - - - - Advertisement - - - - - - - - -