ਨਵੀਂ ਦਿੱਲੀ: ਭਾਰਤੀ ਖੁਫੀਆ ਏਜੰਸੀਆਂ ਨੇ ਆਖਰਕਾਰ ਸਖਤ ਸਬੂਤ ਨਾਲ ਪਾਕਿਸਤਾਨ ਦਾ ਦੁਨੀਆ ਸਾਹਮਣੇ ਪਰਦਾਫਾਸ਼ ਕੀਤਾ ਹੈ। ਭਾਰਤੀ ਏਜੰਸੀਆਂ ਨਾਲ ਜੁੜੇ ਦਸਤਾਵੇਜ਼ 'ਚ ਪਾਕਿਸਤਾਨੀ ਖੁਫੀਆ ਏਜੰਸੀ ਨੇ ਮੰਨਿਆ ਹੈ ਕਿ ਹਿਜ਼ਬੁਲ ਕਿੰਗਪਿਨ ਅੱਤਵਾਦੀ ਸੱਯਦ ਸਲਾਹੁਦੀਨ ਆਈਐਸਆਈ ਦਾ ਅਧਿਕਾਰੀ ਹੈ।


ਇਸ ਦੀ ਪੁਸ਼ਟੀ ਭਾਰਤੀ ਏਜੰਸੀਆਂ ਨਾਲ ਜੁੜੇ ਦਸਤਾਵੇਜ਼ ਰਾਹੀਂ ਕੀਤੀ ਗਈ ਹੈ। ਦਸਤਾਵੇਜ਼ ਸਲਾਹੁਦੀਨ ਦੀ ਸੁਰੱਖਿਆ ਮਨਜ਼ੂਰੀ ਨਾਲ ਸਬੰਧਤ ਆਦੇਸ਼ ਦਿੰਦਾ ਹੈ। 2019 ਦੇ ਇਸ ਦਸਤਾਵੇਜ਼ 'ਚ ਇਹ ਕਿਹਾ ਗਿਆ ਹੈ ਕਿ ਸਲਾਹੁਦੀਨ ਆਈਐਸਆਈ ਦਾ ਬੋਨਾਫਾਈਡ ਅਧਿਕਾਰੀ ਹੈ ਤੇ ਉਸ ਦੀ ਕਾਰ ਨੂੰ ਬਿਨਾਂ ਕਾਰਨ ਰੋਕਿਆ ਨਹੀਂ ਜਾਣਾ ਚਾਹੀਦਾ।




ਸਲਾਹੁਦੀਨ ਦਾ ਭਾਰਤ 'ਚ ਕਈ ਅੱਤਵਾਦੀ ਹਮਲਿਆਂ ਪਿੱਛੇ ਹੱਥ ਰਿਹਾ ਹੈ:

- ਸਲਾਹੁਦੀਨ ਸਾਲ 2016 ਦੇ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਵੀ ਸੀ।

- ਅਮਰੀਕਾ ਨੇ ਵੀ ਸਲਾਹੁਦੀਨ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ।


ਭਾਰਤ ਹੁਣ ਇਸ ਨੂੰ ਐਫਏਟੀਐਫ ਤੇ ਹੋਰ ਸਾਰੀਆਂ ਕੌਮਾਂਤਰੀ ਏਜੰਸੀਆਂ ਦੇ ਹਵਾਲੇ ਕਰੇਗਾ ਤਾਂ ਜੋ ਪਾਕਿਸਤਾਨ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ।