ਇੰਗਲੈਂਡ ਦੇ ਬੱਲੇਬਾਜ਼ ਇਯਾਨ ਬੇਲ ਨੇ ਐਲਾਨ ਕੀਤਾ ਹੈ ਕਿ ਉਹ ਮੌਜੂਦਾ ਸਮੇਂ ਚਲ ਰਹੇ ਕ੍ਰਿਕਟ ਸੀਜ਼ਨ ਦੇ ਅੰਤ 'ਚ ਆਪਣੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਦੇਣਗੇ। 38 ਸਾਲਾ ਬੇਲ ਨੇ 2004 'ਚ ਇੰਗਲੈਂਡ ਲਈ ਡੈਬਿਊ ਕੀਤਾ ਸੀ। ਉਨ੍ਹਾਂ 118 ਟੈਸਟ, 161 ਵਨਡੇਅ ਤੇ 8 ਟੀ-20 ਮੈਚ ਖੇਡੇ ਹਨ।

ਆਪਣੇ ਸੰਨਿਆਸ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਖੇਡ ਲਈ ਉਨ੍ਹਾਂ ਦੀ ਤਾਂਘ ਘੱਟ ਨਹੀਂ ਹੋਈ ਪਰ ਉਨ੍ਹਾਂ ਦਾ ਸਰੀਰ ਹੁਣ ਇਸ ਖੇਡ ਲਈ ਸੰਘਰਸ਼ ਕਰ ਰਿਹਾ ਹੈ। ਉਹ ਇੰਗਲੈਂਡ ਦੀਆਂ ਸਭ ਤੋਂ ਸਫਲ ਟੈਸਟ ਟੀਮਾਂ 'ਚੋਂ ਇੱਕ 'ਚ ਸ਼ਾਮਲ ਸਨ। ਉਨ੍ਹਾਂ ਆਪਣੇ ਦੇਸ਼ ਨੂੰ ਪੰਜ ਏਸ਼ੇਜ ਜਿਤਾਉਣ 'ਚ ਮਦਦ ਕੀਤੀ।

ਇਯਾਨ ਬੇਲ ਨੇ 22 ਸੈਂਕੜਿਆਂ ਤੇ 46 ਅਰਧ-ਸੈਂਕੜਿਆਂ ਨਾਲ ਖੇਡ 'ਚ 7,000 ਤੋਂ ਜ਼ਿਆਦਾ ਰਨ ਬਣਾਏ। ਉਹ 2000 ਦੇ ਦਹਾਕੇ ਦੇ ਅੰਤ ਤੇ 2010 ਦੀ ਸ਼ੁਰੂਆਤ 'ਚ ਇੰਗਲੈਂਡ ਦੀ ਬੱਲੇਬਾਜ਼ੀ ਦੇ ਅਹਿਮ ਖਿਡਾਰੀ ਸਨ। ਇੱਕ ਦਿਨਾਂ ਮੈਚਾਂ 'ਚ ਉਹ ਇੰਗਲੈਂਡ ਦੇ ਤੀਜੇ ਪ੍ਰਮੁੱਖ ਸਕੋਰਰ ਹਨ।

ਇਯਾਨ ਨੇ ਆਪਣੇ ਦੇਸ਼ ਲਈ 2015 'ਚ ਆਖਰੀ ਮੈਚ ਖੇਡਿਆ ਸੀ। ਉਸ ਤੋਂ ਬਾਅਦ ਉਹ ਕਾਊਂਟੀ ਕ੍ਰਿਕਟ 'ਚ ਵਾਰਵਿਕਸ਼ਾਇਰ ਲਈ ਖੇਡ ਰਹੇ ਹਨ ਤੇ ਘਰੇਲੂ ਕ੍ਰਿਕਟ 'ਚ ਕਾਫੀ ਸਰਗਰਮ ਰਹੇ ਹਨ। ਇਯਾਨ ਬੇਲ ਅਗਲੇ ਹਫਤੇ ਆਪਣਾ ਆਖਰੀ ਟੀ-20 ਮੈਚ ਖੇਡਣਗੇ।

ਇੰਗਲੈਂਡ ਦੇ ਬੱਲੇਬਾਜ਼ ਇਯਾਨ ਬੇਲ ਵੱਲੋਂ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ, ਦੱਸੀ ਇਹ ਵਜ੍ਹਾ

ਦਿਲਚਸਪ:

ਢਾਈ ਘੰਟੇ ਬਰਫ ਦੇ ਬਕਸੇ 'ਚ ਰਹਿ ਕੇ ਇਸ ਸ਼ਖਸ ਨੇ ਬਣਾਇਆ ਵਿਸ਼ਵ ਰਿਕਾਰਡ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ