ਮੁੰਬਈ: ਸੁਸ਼ਾਂਤ ਰਾਜਪੂਤ ਕੇਸ 'ਚ ਡਰੱਗ ਕਨੈਕਸ਼ਨ 'ਚ ਰਿਆ ਦੇ ਭਰਾ ਸ਼ੋਵਿਕ ਚਕ੍ਰਵਰਤੀ ਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਰਹੇ ਸੈਮੂਅਲ ਮਿਰਾਂਡਾ ਨੂੰ NDPS ਕੋਰਟ ਨੇ NCB ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਦਰਮਿਆਨ NCB ਟੀਮ ਐਤਵਾਰ ਸਵੇਰੇ ਰਿਆ ਦੇ ਘਰ ਪਹੁੰਚੀ ਅਤੇ ਰਿਆ ਨੂੰ ਸੰਮਨ ਜਾਰੀ ਕੀਤਾ।
NCB ਟੀਮ ਨਾਲ ਮੁੰਬਈ ਪੁਲਿਸ ਦੀ ਮਹਿਲਾ ਪੁਲਿਸ ਕਰਮੀ ਵੀ ਸਨ। ਸੰਮਨ ਦੇਣ ਸਮੇਂ NCB ਨੇ ਰਿਆ ਨੂੰ ਨਾਲ ਚੱਲਣ ਜਾਂ ਬਾਅਦ 'ਚ ਇਕੱਲੇ ਆਉਣ ਦਾ ਵਿਕਲਪ ਦਿੱਤਾ ਸੀ। ਰਿਆ ਨੇ ਇਕੱਲੇ ਆਉਣ ਲਈ ਕਿਹਾ। ਮੰਨਿਆ ਜਾ ਰਿਹਾ ਕਿ ਰਿਆ ਨੂੰ ਅੱਜ 11-12 ਵਜੇ ਤਕ NCB ਦਫ਼ਤਰ ਪਹੁੰਚਣਾ ਹੈ।
NCB ਦਾ ਕਹਿਣਾ ਕਿ ਰਿਮਾਂਡ ਦੌਰਾਨ ਸੈਮੂਅਲ ਤੇ ਸ਼ੌਵਿਕ ਤੋਂ ਪੁੱਛਗਿਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁੱਛਗਿਛ ਲਈ ਰਿਆ ਨੂੰ ਵੀ ਬੁਲਾਇਆ ਗਿਆ ਹੈ। ਸ਼ਨੀਵਾਰ ਰਾਤ ਨਾਰਕੋਟਿਕਸ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਸੰਮਨ ਇਲੈਕਟ੍ਰੌਨਿਕ ਮਾਧਿਅਮ ਰਾਹੀਂ ਭੇਜਿਆ ਜਾਵੇਗਾ। ਫਿਰ NCB ਦਫਤਰ 'ਚ ਵੱਡੀ ਮੀਟਿੰਗ ਹੋਈ। ਜਿਸ 'ਚ ਰਿਆ ਨੂੰ ਪੁੱਛੇ ਜਾਣ ਵਾਲੇ ਸਵਾਲ ਤੈਅ ਕੀਤੇ ਜਾ ਰਹੇ ਸਨ।
ਦਰਅਸਲ ਇਸ ਪੁੱਛਗਿਛ ਦਾ ਮਕਸਦ ਡਰੱਗਜ਼ ਮਾਮਲੇ ਦੀ ਉਸ ਚੇਨ ਤਕ ਪਹੁੰਚਣਾ ਹੈ ਜਿਸ 'ਚ ਇਹ ਸਾਫ ਹੋ ਰਿਹਾ ਹੈ ਕਿ ਰਿਆ ਸੁਸ਼ਾਂਤ ਨੂੰ ਡਰੱਗਜ਼ ਦਿੰਦੀ ਸੀ। ਸ਼ੌਵਿਕ ਅਤੇ ਮਿਰਾਂਡਾ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿਛ 'ਚ ਸਾਹਮਣੇ ਆਇਆ ਹੈ ਕਿ ਰਿਆ ਦੋਵਾਂ ਤੋਂ ਡਰੱਗਜ਼ ਮੰਗਵਾ ਰਹੀ ਸੀ।
ਐਨਸੀਬੀ ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਸ਼ੋਵਿਕ 4-5 ਡਰੱਗਜ਼ ਡੀਲਰਾਂ ਦੇ ਸੰਪਰਕ 'ਚ ਸੀ। ਪੁੱਛਗਿਛ ਦੌਰਾਨ ਪਤਾ ਲਾਇਆ ਜਾਵੇਗਾ ਕਿ ਇਹ ਡਰੱਗਜ਼ ਡੀਲਰ ਕੌਣ ਹਨ।
ਬਠਿੰਡਾ 'ਚ ਅਕਾਲੀ ਲੀਡਰ ਦਾ ਗੋਲ਼ੀਆਂ ਮਾਰ ਕੇ ਕਤਲ
ਕੋਰੋਨਾ ਵਾਇਰਸ: ਦੁਨੀਆਂ ਭਰ 'ਚ ਮਰਨ ਵਾਲਿਆਂ ਦਾ ਅੰਕੜਾ 9 ਲੱਖ ਦੇ ਕਰੀਬ, ਪੌਣੇ ਤਿੰਨ ਕਰੋੜ ਕੁੱਲ ਮਾਮਲੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ