Corona virus: ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਨੌਂ ਲੱਖ ਦੇ ਕਰੀਬ ਪਹੁੰਚ ਗਈ ਹੈ। ਪੂਰੀ ਦੁਨੀਆਂ 'ਚ ਕਰੀਬ ਪੌਣੇ ਤਿੰਨ ਕਰੋੜ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਹਨ। ਪਿਛਲੇ 24 ਘੰਟਿਆਂ 'ਚ ਦੁਨੀਆਂ 'ਚ ਦੋ ਲੱਖ, 58 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਅਤੇ 6 ਹਜ਼ਾਰ, 634 ਲੋਕਾਂ ਦੀ ਮੌਤ ਹੋ ਗਈ।


ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਹੁਣ ਤਕ ਦੋ ਕਰੋੜ, 70 ਲੱਖ, 43 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਇਨਾਂ 'ਚੋਂ 8 ਲੱਖ, 82 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁੱਲ ਅੰਕੜੇ 'ਚੋਂ ਇਕ ਕਰੋੜ, 91 ਲੱਖ ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਬਾਵਜੂਦ ਦੁਨੀਆਂ ਭਰ 'ਚ 70 ਲੱਖ ਐਕਟਿਵ ਕੇਸ ਹਨ।


ਦੁਨੀਆਂ ਭਰ 'ਚ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਅਜੇ ਵੀ ਪਹਿਲੇ ਨੰਬਰ 'ਤੇ ਹੈ। ਜਿੱਥੇ ਹੁਣ ਤਕ 64 ਲੱਖ ਲੋਕ ਕੋਰੋਨਾ ਪ੍ਰਭਾਵਿਤ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ ਇਕ ਦਿਨ 'ਚ 41 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ। ਬ੍ਰਾਜ਼ੀਲ 'ਚ ਵੀ ਇਕ ਦਿਨ 'ਚ 31 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਹਾਲਾਂਕਿ ਇਨੀਂ ਦਿਨੀਂ ਸਭ ਤੋਂ ਵੱਖ ਕੇਸ ਭਾਰਤ 'ਚ ਦਰਜ ਕੀਤੇ ਜਾ ਰਹੇ ਹਨ।


ਵੱਖ-ਵੱਖ ਦੇਸ਼ਾਂ 'ਚ ਅੰਕੜੇ:


ਅਮਰੀਕਾ: ਕੇਸ - 6,429,947, ਮੌਤਾਂ - 192,818


ਬ੍ਰਾਜ਼ੀਲ: ਕੇਸ - 4,123,000, ਮੌਤਾਂ - 126,203


ਭਾਰਤ: ਕੇਸ- 4,110,839, ਮੌਤਾਂ- 70,679


ਰੂਸ: ਕੇਸ - 1,020,310, ਮੌਤਾਂ - 17,759


ਪੇਰੂ: ਕੇਸ - 676,848, ਮੌਤਾਂ - 29,554


ਕੋਲੰਬੀਆ: ਕੇਸ - 658,456, ਮੌਤਾਂ - 21,156


ਦੱਖਣੀ ਅਫਰੀਕਾ: ਕੇਸ -636,884, ਮੌਤਾਂ - 14,779


ਮੈਕਸੀਕੋ: ਕੇਸ - 623,090, ਮੌਤਾਂ - 66,851


ਸਪੇਨ: ਕੇਸ - 517,133, ਮੌਤਾਂ - 29,418


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ