ਆਸਟਰੀਆ ਦੇ ਇੱਕ ਵਿਅਕਤੀ ਨੇ ਸ਼ਨੀਵਾਰ ਹੈਰਾਨੀਜਨਕ ਕਾਰਨਾਮਾ ਕੀਤਾ ਹੈ। ਉਸ ਨੇ ਬਰਫ ਦੇ ਟੁਕੜਿਆਂ ਨਾਲ ਭਰੇ ਇੱਕ ਬਕਸੇ 'ਚ ਢਾਈ ਘੰਟੇ ਦਾ ਸਮਾਂ ਬਿਤਾ ਕੇ ਨਵਾਂ ਵਰਲਡ ਰਿਕਾਰਡ ਬਣਾਇਆ। ਬਕਸੇ 'ਚ ਦੋ ਘੰਟੇ 30 ਮਿੰਟ ਤੇ 57 ਸੈਕਿੰਡ ਦਾ ਸਮਾਂ ਬਿਤਾ ਕੇ ਉਸ ਨੇ ਆਪਣੇ ਹੀ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ।
ਜੇਸੋਫ ਕੋਏਬੇਰੀ ਨਾਮੀ ਸ਼ਖਸ ਨੇ ਦੱਸਿਆ ਕਿ ਅਸੰਭਵ ਨੂੰ ਸੰਭਵ ਬਣਾਉਣ ਲਈ ਉਸ ਨੂੰ ਸਾਕਾਰਾਤਮਕ ਵਿਚਾਰਾਂ 'ਤੇ ਧਿਆਨ ਕੇਂਦਰਤ ਕਰਨਾ ਪਿਆ। ਉਨ੍ਹਾਂ ਕਿਹਾ, ਜਮਾ ਦੇਣ ਵਾਲਾ ਤਾਪਮਾਨ ਬਰਦਾਸ਼ਤ ਕਰਨ ਲਈ ਉਨ੍ਹਾਂ ਕੋਲ ਇਹੀ ਵਿਕਲਪ ਬਚਿਆ ਸੀ। ਪਿਛਲੇ ਸਾਲ ਵੀ ਜੋਸੇਫ ਨੇ ਆਸਟਰੀਆ ਦੇ ਮੇਲਕ ਸ਼ਹਿਰ 'ਚ ਬਰਫ ਦੇ ਬਣੇ ਬਕਸੇ 'ਚ ਕਰੀਬ ਦੋ ਘੰਟੇ ਦਾ ਸਮਾਂ ਬਿਤਾਇਆ ਸੀ। ਹੁਣ ਇੱਕ ਵਾਰ ਫਿਰ ਬਰਫ ਦੇ ਟੁਕੜਿਆਂ ਦੇ ਬਕਸੇ 'ਚ 30 ਮਿੰਟ ਜ਼ਿਆਦਾ ਰਹਿ ਕੇ ਉਨ੍ਹਾਂ ਪਿਛਲਾ ਰਿਕਾਰਡ ਤੋੜ ਦਿੱਤਾ।
ਬਕਸੇ ਨੂੰ ਭਰਨ ਲਈ 200 ਕਿੱਲੋ ਤੋਂ ਜ਼ਿਆਦਾ ਬਰਫ ਦੇ ਟੁਕੜਿਆਂ ਦੀ ਲੋੜ ਪਈ। ਬਕਸੇ ਦੇ ਅੰਦਰ ਜੋਸੇਫ ਕੋਏਬੇਰੀ ਨੇ ਸਿਰਫ ਟਰੰਕ ਪਹਿਨ ਕੇ ਦੋ ਘੰਟੇ ਤੋਂ ਜ਼ਿਆਦਾ ਸਮਾਂ ਗੁਜ਼ਾਰਿਆ। ਕੋਏਬੇਰੀ ਦੇ ਹੈਰਾਨੀਜਨਕ ਕਾਰਨਾਮੇ ਦੇਖਣ ਲਈ ਲੋਕਾਂ ਦੀ ਭੀੜ ਮੌਜੂਦ ਰਹੀ ਹੈ। ਉਨ੍ਹਾਂ ਬਰਫ ਦੇ ਬਕਸੇ ਤੋਂ ਬਾਹਰ ਆਉਣ ਤੋਂ ਬਾਅਦ ਕਿਹਾ, 'ਸੂਰਜ ਦੀ ਤਾਕਤ ਦਾ ਬਕਸੇ ਦੇ ਅੰਦਰ ਰਹਿੰਦਿਆਂ ਹੋਇਆਂ ਬਹੁਤ ਜ਼ਿਆਦਾ ਅਹਿਸਾਸ ਹੋਇਆ।
ਕੋਏਬੇਰੀ ਇਕ ਵਾਰ ਫਿਰ ਖੁਦ ਦਾ ਰਿਕਾਰਡ ਤੋੜ ਕੇ ਲੌਸ ਏਂਜਲਸ 'ਚ ਅਗਲੇ ਸਾਲ ਨਵੀਂ ਉਚਾਈ 'ਤੇ ਪਹੁੰਚਣਾ ਚਾਹੁੰਦੇ ਹਨ। ਉਨ੍ਹਾਂ ਦੀ ਟੀਮ ਦਾ ਕਹਿਣਾ ਹੈ ਕਿ ਕੋਏਬੇਰੀ ਦਾ ਨਿੱਜੀ ਰਿਕਾਰਡ ਸਰੀਰ ਨੂੰ ਬਰਫ ਦੇ ਸੰਪਰਕ 'ਚ ਲਿਆਉਣ ਦਾ ਵਰਤਮਾਨ ਵਰਲਡ ਰਿਕਾਰਡ ਵੀ ਹੈ।
ਸਾਲ 2019 'ਚ ਵਰਲਡ ਰਿਕਾਰਡ ਬਣਾਉਣ ਤੋਂ ਪਹਿਲਾਂ ਕੋਇਬੇਰੀ ਨੇ ਟੀਵੀ ਸ਼ੋਅ ਦੌਰਾਨ ਬਰਫ ਦੇ ਬਕਸੇ 'ਚ ਕਰੀਬ ਇਕ ਘੰਟਾ ਸਮਾਂ ਬਿਤਾਇਆ ਸੀ। ਉਸ ਚੁਣੌਤੀ ਨੂੰ ਮਾਤ ਦੇਣ ਤੋਂ ਬਾਅਦ ਹੀ ਉਨ੍ਹਾਂ ਵਰਲਡ ਰਿਕਾਰਡ ਬਣਾਉਣ ਦਾ ਫੈਸਲਾ ਲਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ