Salar To Release In Japan: ਐੱਸ.ਐੱਸ. ਰਾਜਾਮੌਲੀ ਦੀ ਫਿਲਮ 'ਬਾਹੂਬਲੀ' ਸਾਲ 2017 'ਚ ਰਿਲੀਜ਼ ਹੋਈ ਸੀ। ਭਾਰਤ 'ਚ ਇਸ ਫਿਲਮ ਦਾ ਕਾਫੀ ਕ੍ਰੇਜ਼ ਸੀ। ਭਾਵੇਂ ਉਸ ਸਮੇਂ ਦੱਖਣ ਦੀਆਂ ਫਿਲਮਾਂ ਦਾ ਹਿੰਦੀ ਖੇਤਰ 'ਚ ਇੰਨਾ ਦਬਦਬਾ ਨਹੀਂ ਸੀ, ਪਰ ਫਿਰ ਵੀ 'ਬਾਹੂਬਲੀ' ਨੂੰ ਅਥਾਹ ਪਿਆਰ ਮਿਲਿਆ। ਇਹ ਫਿਲਮ ਭਾਰਤ 'ਚ 1000 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਸੀ। ਦੇਸ਼ ਵਿੱਚ ਨਾਮਣਾ ਖੱਟਣ ਤੋਂ ਬਾਅਦ ਹੁਣ ਵਿਦੇਸ਼ ਜਾਣ ਦੀ ਵਾਰੀ ਸੀ। 


ਪ੍ਰਭਾਸ ਦੀ ਬਾਹੂਬਲੀ ਨੂੰ ਮਿਲਿਆ ਖੂਬ ਪਿਆਰ
ਅਜਿਹੇ 'ਚ ਭਾਰਤ ਤੋਂ ਬਾਅਦ 'ਬਾਹੂਬਲੀ' ਜਾਪਾਨ 'ਚ ਰਿਲੀਜ਼ ਹੋਈ। ਜਾਪਾਨੀਆਂ ਨੂੰ ਇਹ ਫਿਲਮ ਇੰਨੀ ਪਸੰਦ ਆਈ ਕਿ 100 ਦਿਨਾਂ ਵਿੱਚ ਫਿਲਮ ਨੇ 1.3 ਮਿਲੀਅਨ ਡਾਲਰ ਯਾਨੀ ਲਗਭਗ 8.5 ਕਰੋੜ ਰੁਪਏ ਕਮਾ ਲਏ। ਇਸ ਤੋਂ ਬਾਅਦ 'ਬਾਹੂਬਲੀ ਪਾਰਟ: 2' ਅਤੇ 'ਸਾਹੋ' ਜਾਪਾਨ 'ਚ ਰਿਲੀਜ਼ ਹੋਈਆਂ। ਦੋਵਾਂ ਫਿਲਮਾਂ ਨੂੰ ਕਾਫੀ ਪਿਆਰ ਵੀ ਮਿਲਿਆ। ਤਿੰਨ ਫਿਲਮਾਂ ਰਿਲੀਜ਼ ਹੋਣ ਤੋਂ ਬਾਅਦ ਜਾਪਾਨ 'ਚ ਪ੍ਰਭਾਸ ਦੇ ਪਿਆਰ ਨੂੰ ਦੇਖਦੇ ਹੋਏ ਹੁਣ ਪ੍ਰਭਾਸ ਦੀ ਚੌਥੀ ਫਿਲਮ 'ਸਲਾਰ: ਸੀਜ਼ਫਾਇਰ ਪਾਰਟ-1' ਦੀ ਵਾਰੀ ਹੈ।


ਸਲਾਰ ਜਾਪਾਨ ਵਿੱਚ ਰਿਲੀਜ਼ ਹੋਣ ਵਾਲੀ ਪ੍ਰਭਾਸ ਦੀ ਚੌਥੀ ਫਿਲਮ
ਪ੍ਰਭਾਸ ਤੋਂ ਇਲਾਵਾ ਪ੍ਰਿਥਵੀ ਰਾਜ ਸੁਕੁਮਾਰਨ, ਸ਼ਰੀਆ ਰੈੱਡੀ ਅਤੇ ਸ਼ਰੂਤੀ ਹਾਸਨ ਪਿਛਲੇ ਸਾਲ ਦਸੰਬਰ 'ਚ ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸਲਾਰ' 'ਚ ਨਜ਼ਰ ਆਏ ਸਨ। ਫਿਲਮ ਨੂੰ ਭਾਰਤ ਵਿੱਚ ਚੰਗਾ ਹੁੰਗਾਰਾ ਮਿਲਿਆ ਅਤੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ। ਰਿਪੋਰਟ ਮੁਤਾਬਕ ਸਲਾਰ ਦਾ ਬਜਟ 250 ਕਰੋੜ ਰੁਪਏ ਸੀ ਅਤੇ ਫਿਲਮ ਨੇ ਦੁਨੀਆ ਭਰ 'ਚ 617 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਸ਼ਾਨਦਾਰ ਕਲੈਕਸ਼ਨ ਤੋਂ ਬਾਅਦ ਹੁਣ ਨਿਰਮਾਤਾ ਇਸ ਨੂੰ ਜਾਪਾਨ 'ਚ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।






ਸਲਾਰ ਨੂੰ ਜਪਾਨ ਵਿੱਚ ਕਦੋਂ ਰਿਲੀਜ਼ ਕੀਤਾ ਜਾਵੇਗਾ?
ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਕਰਕੇ 'ਸਲਾਰ' ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਦਿੱਤੀ ਹੈ ਕਿ ਫਿਲਮ ਦੇ ਪਹਿਲੇ ਭਾਗ ਦਾ ਜਾਪਾਨੀ ਵਰਜ਼ਨ 5 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ। ਮੇਕਰਸ ਨੇ ਲਿਖਿਆ, 'ਭਾਰਤੀ ਐਕਸ਼ਨ ਐਂਟਰਟੇਨਰ ਸਲਾਰ 5 ਜੁਲਾਈ ਨੂੰ ਜਾਪਾਨ 'ਚ ਰਿਲੀਜ਼ ਹੋਣ ਲਈ ਤਿਆਰ ਹੈ।' ਜੇਕਰ ਸਲਾਰ ਲਈ ਇਹੀ ਪਿਆਰ ਜਾਪਾਨ 'ਚ 'ਬਾਹੂਬਲੀ' ਵਾਂਗ ਦੁਹਰਾਇਆ ਜਾਵੇ ਤਾਂ ਇਤਿਹਾਸ ਰਚਿਆ ਜਾ ਸਕਦਾ ਹੈ।


ਸਲਾਰ ਦੇ ਦੂਜੇ ਭਾਗ ਦੀ ਕਰਨੀ ਪਵੇਗੀ ਉਡੀਕ
'ਸਲਾਰ' ਦੇ ਪਹਿਲੇ ਭਾਗ ਤੋਂ ਬਾਅਦ ਹੁਣ ਲੋਕ ਇਸ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ 'ਸਲਾਰ' ਦਾ ਦੂਜਾ ਭਾਗ 2025 'ਚ ਰਿਲੀਜ਼ ਹੋਵੇਗਾ ਪਰ ਹੁਣ ਖਬਰ ਆ ਰਹੀ ਹੈ ਕਿ ਪ੍ਰਸ਼ਾਂਤ ਨੀਲ ਨੇ ਆਪਣੇ ਦੂਜੇ ਪ੍ਰੋਜੈਕਟ ਲਈ ਇਸ ਫਿਲਮ ਨੂੰ ਰੋਕ ਦਿੱਤਾ ਹੈ। ਪ੍ਰਭਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ 'ਕਲਕੀ 2829 ਈ.' 27 ਜੂਨ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ 'ਚ ਪ੍ਰਭਾਸ ਦੇ ਨਾਲ ਦੀਪਿਕਾ ਪਾਦੂਕੋਣ ਅਤੇ ਅਮਿਤਾਭ ਬੱਚਨ ਵੀ ਨਜ਼ਰ ਆਉਣ ਵਾਲੇ ਹਨ।