Prabhas Next Movie: ਬਾਹੂਬਲੀ ਵਾਲੇ ਪ੍ਰਭਾਸ ਦੀ ਅਗਲੀ ਫਿਲਮ ਦਾ ਐਲਾਨ
ਏਬੀਪੀ ਸਾਂਝਾ | 18 Aug 2020 04:30 PM (IST)
Prabhas Next Movie Adipurush: ਬਾਹੂਬਲੀ ਫੇਮ ਪ੍ਰਭਾਸ ਦੀਆਂ ਇੱਕ ਤੋਂ ਬਾਅਦ ਇੱਕ ਫ਼ਿਲਮ ਦੇ ਐਲਾਨ ਹੋ ਰਹੇ ਹਨ। ਹੁਣ ਪ੍ਰਭਾਸ ਫ਼ਿਲਮ 'ਤਾਨ੍ਹਾਜੀ' ਦੇ ਨਿਰਦੇਸ਼ਕ ਓਮ ਰਾਉਤ ਨਾਲ ਕੰਮ ਕਰਨ ਜਾ ਰਹੇ ਹਨ। ਫ਼ਿਲਮ ਦਾ ਪੋਸਟਰ ਵੀ ਲੌਂਚ ਹੋ ਚੁੱਕਾ ਹੈ ਤੇ ਪ੍ਰਭਾਸ ਦੀ ਇਸ ਫ਼ਿਲਮ ਦਾ ਟਾਈਟਲ ਹੈ 'ਆਦਿਪੁਰੁਸ਼'।
ਬਾਹੂਬਲੀ ਫੇਮ ਪ੍ਰਭਾਸ ਦੀਆਂ ਇੱਕ ਤੋਂ ਬਾਅਦ ਇੱਕ ਫ਼ਿਲਮ ਦੇ ਐਲਾਨ ਹੋ ਰਹੇ ਹਨ। ਹੁਣ ਪ੍ਰਭਾਸ ਫ਼ਿਲਮ 'ਤਾਨ੍ਹਾਜੀ' ਦੇ ਨਿਰਦੇਸ਼ਕ ਓਮ ਰਾਉਤ ਨਾਲ ਕੰਮ ਕਰਨ ਜਾ ਰਹੇ ਹਨ। ਫ਼ਿਲਮ ਦਾ ਪੋਸਟਰ ਵੀ ਲੌਂਚ ਹੋ ਚੁੱਕਾ ਹੈ ਤੇ ਪ੍ਰਭਾਸ ਦੀ ਇਸ ਫ਼ਿਲਮ ਦਾ ਟਾਈਟਲ ਹੈ 'ਆਦਿਪੁਰੁਸ਼'। ਪ੍ਰਭਾਸ ਇਸ ਫ਼ਿਲਮ 'ਚ ਮੁਖ ਭੂਮਿਕਾ ਨਿਭਾਉਣਗੇ। ਇਹ ਫ਼ਿਲਮ ਸਾਲ 2022 'ਚ ਹਿੰਦੀ, ਤੇਲਗੂ, ਕੰਨੜ, ਮਲਿਆਲਮ ਤੇ ਤਮਿਲ ਭਾਸ਼ਾਵਾਂ 'ਚ ਰਿਲੀਜ਼ ਹੋਏਗੀ। ਪ੍ਰਭਾਸ ਨੇ ਇਸ ਫ਼ਿਲਮ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਦਿੱਤੀ ਹੈ। ਜੈਕਲੀਨ ਫਰਨਾਂਡੀਸ ਨੇ ਗੋਦ ਲਏ ਮਹਾਰਾਸ਼ਟਰ ਦੇ ਦੋ ਪਿੰਡ ਕੁਝ ਦਿਨ ਪਹਿਲਾਂ ਦੀਪਿਕਾ ਪਾਦੁਕੋਣ ਨਾਲ ਵੀ ਪ੍ਰਭਾਸ ਦੀ ਫਿਲਮ ਦਾ ਐਲਾਨ ਹੋਇਆ ਸੀ, ਜੋ ਕਿ ਦੀਪਿਕਾ ਦੀ ਪਹਿਲੀ ਤੇਲੁਗੁ ਫਿਲਮ ਹੋਏਗੀ ਤੇ ਇਸ 'ਚ ਪ੍ਰਭਾਸ ਦੀ ਦੀਪਿਕਾ ਨਾਲ ਜੋੜੀ ਪਹਿਲੀ ਵਾਰ ਨਜ਼ਰ ਆਏਗੀ। ਬਾਕੀ ਫ਼ਿਲਮ 'ਆਦਿਪੁਰੁਸ਼' 'ਚ ਹੋਰ ਕਿਹੜੇ ਕਿਹੜੇ ਕਿਰਦਾਰ ਹੋਣਗੇ ਇਸ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ