ਪ੍ਰਯਾਗਰਾਜ: ਉੱਤਰ ਪ੍ਰਦੇਸ਼ ਦੇ ਸੰਗਮ ਸ਼ਹਿਰ ਦੇ ਵਸਨੀਕ ਅਕਾਸ਼ ਬਰਨਬਾਸ ਨੇ ਟਵਿੱਟਰ 'ਤੇ ਹਾਲੀਵੁੱਡ ਸਟਾਰ ਅਲੈਗਜ਼ੈਂਡਰਾ ਦਦਾਰਿਓ ਦੀ ਫੋਟੋਸ਼ਾਪ ਕਰਕੇ ਕਰੋਪ ਕੀਤੀ ਆਪਣੀ ਫੋਟੋ ਟਵਿੱਟਰ 'ਤੇ ਪਾਈ ਤਾਂ ਉਸ ਨੇ ਇਹ ਨਹੀਂ ਸੋਚਿਆ ਸੀ ਕਿ ਹਾਲੀਵੁੱਡ ਅਭਿਨੇਤਰੀ ਉਨ੍ਹਾਂ ਦੇ ਟਵੀਟ 'ਤੇ ਪ੍ਰਤੀਕ੍ਰਿਆ ਦੇਵੇਗੀ, ਪਰ ਜਦੋਂ ਦਦਾਰਿਓ ਨੇ ਆਕਾਸ਼ ਦੀ ਇਸ ਫੋਟੋ 'ਤੇ ਪ੍ਰਤੀਕਿਰਿਆ ਦਿੱਤੀ ਤਾਂ ਆਕਾਸ਼ ਦੇ ਫੋਲੋਰਸ ਦੀ ਗਿਣਤੀ ਇੱਕ ਦਮ ਵਧ ਗਈ।

ਇਸ ਫੋਟੋ ਨੂੰ ਸੈਂਕੜੇ ਲੋਕਾਂ ਵਲੋਂ ਰੀਟਵੀਟ ਕੀਤਾ ਗਿਆ ਅਤੇ ਹਜ਼ਾਰਾਂ ਦੁਆਰਾ ਪਸੰਦ ਕੀਤਾ ਗਿਆ। ਸਭ ਤੋਂ ਮਹੱਤਵਪੂਰਣ ਜਵਾਬ ਲੌਸ ਏਂਜਲਸ ਸਥਿਤ 34 ਸਾਲਾ  ਫਿਲਮ ਅਦਾਕਾਰਾ, ਅਲੈਗਜ਼ੈਂਡਰਾ ਤੋਂ ਆਇਆ। ਅਲੈਗਜ਼ੈਂਡਰਾ ਨੇ ਆਕਾਸ਼ ਦੀ ਪੋਸਟ ਨੂੰ ਰਿਟਵੀਟ ਕੀਤਾ ਅਤੇ ਕਿਹਾ, ਇਹ ਬਹੁਤ ਮਜ਼ੇਦਾਰ ਵੀਕਐਂਡ ਰਿਹਾ।


ਅਕਾਸ਼ ਇਸ ਤੋਂ ਬਾਅਦ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਨੇ ਮੇਰੀ ਪੋਸਟ ਦਾ ਜਵਾਬ ਦਿੱਤਾ ਹੈ।