ਨਿੱਕ ਜੋਨਸ ਤੇ ਪ੍ਰਿਅੰਕਾ ਦੀਆਂ ਖਾਸ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
ਏਬੀਪੀ ਸਾਂਝਾ | 23 Oct 2019 04:12 PM (IST)
ਨਿੱਕ ਜੋਨਸ ਤੇ ਪ੍ਰਿਅੰਕਾ ਚੋਪੜਾ ਦੇ ਪੀਡੀਏ ਤੋਂ ਤਾਂ ਸਭ ਵਾਕਫ ਹਨ। ਹੁਣ ਇੱਕ ਵਾਰ ਫੇਰ ਤੋਂ ਨਿੱਕ ਤੇ ਪ੍ਰਿਅੰਕਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਹਨ ਨਿੱਕ ਦੇ ਇੱਕ ਕੌਨਸਰਟ ਦੀਆਂ ਜਿਸ ‘ਚ ਪ੍ਰਿਅੰਕਾ ਵੀ ਆਪਣੇ ਰੌਕਸਟਾਰ ਪਤੀ ਨੂੰ ਚੀਅਰ ਕਰਨ ਪਹੁੰਚੀ ਸੀ।
ਮੁੰਬਈ: ਨਿੱਕ ਜੋਨਸ ਤੇ ਪ੍ਰਿਅੰਕਾ ਚੋਪੜਾ ਦੇ ਪੀਡੀਏ ਤੋਂ ਤਾਂ ਸਭ ਵਾਕਫ ਹਨ। ਹੁਣ ਇੱਕ ਵਾਰ ਫੇਰ ਤੋਂ ਨਿੱਕ ਤੇ ਪ੍ਰਿਅੰਕਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਹਨ ਨਿੱਕ ਦੇ ਇੱਕ ਕੌਨਸਰਟ ਦੀਆਂ ਜਿਸ ‘ਚ ਪ੍ਰਿਅੰਕਾ ਵੀ ਆਪਣੇ ਰੌਕਸਟਾਰ ਪਤੀ ਨੂੰ ਚੀਅਰ ਕਰਨ ਪਹੁੰਚੀ ਸੀ। ਇਸ ਕੌਂਸਰਟ ‘ਚ ਨਿੱਕ ਨੇ ਆਪਣੀ ਪਤਨੀ ਪੀਸੀ ਪ੍ਰਤੀ ਪਿਆਰ ਵਿਖਾਉਂਦੇ ਹੋਏ, ਉਸ ਨੂੰ ਕਿੱਸ ਕੀਤਾ। ਉਸ ਦਾ ਇਹ ਰੋਮਾਂਟਿਕ ਪਲ ਵਰਚੂਅਲ ਵਰਲਡ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਕਸਰ ਖੁਸ਼ੀ ਦੌਰਾਨ ਪਿੱਗੀ ਚੋਪਸ ਲਈ ਆਪਣਾ ਪਿਆਰ ਦਿਖਾਉਂਦੇ ਹੋਏ ਨਿੱਕ ਨੇ ਉਸ ਨੂੰ ਕਿੱਸ ਕੀਤਾ। ਅਮਰੀਕਾ ‘ਚ ਹੋਏ ਇਸ ਕੌਂਸਰਟ ਦੌਰਾਨ ਨਿੱਕ ਤੇ ਪ੍ਰਿਅੰਕਾ ਨੇ ਕਿੱਸ ਕੀਤਾ ਜੋ ਹੁਣ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਪ੍ਰਿਅੰਕਾ ਤੇ ਉਸ ਦੇ ਦਿਓਰ ਡੇਨੀਅਲ ਨੂੰ ਔਡੀਟੋਰੀਅਮ ਦੇ ਵੀਆਈਪੀ ਏਰੀਆ ‘ਚ ਵੇਖਿਆ ਜਾ ਸਕਦਾ ਹੈ ਜਿੱਥੋਂ ਨਿੱਕ ਬ੍ਰਦਰਜ਼ ਲੰਘੇ। ਕੇਵਿਨ ਜੋਨਾਸ ਆਪਣੀ ਪਤਨੀ ਡੇਨੀਅਲ ਨੂੰ ਚੁੰਮਦੇ ਹਨ ਤੇ ਉਸ ਤੋਂ ਬਾਅਦ ਨਿੱਕ ਤੇ ਪੀਸੀ ਨੇ ਇੱਕ ਕਿੱਸ ਕੀਤਾ। v ‘ਆਈ ਬਿਲੀਵ’ ਗਾਣੇ ਤੋਂ ਪਹਿਲਾਂ ਵੀ ਨਿੱਕ ਨੇ ਦੇਸੀ ਗਰਲ ਪ੍ਰਿਅੰਕਾ ਚੋਪੜਾ ਦਾ ਨਾਂ ਲਿਆ। ਇਸ ਤੋਂ ਬਾਅਦ ਡੇਨੀਅਲ ਨੇ ਨਾਲ ਖੜ੍ਹੀ ਪ੍ਰਿਅੰਕਾ ਨੂੰ ਸ਼ਰਮਾਉਂਦੇ ਹੋਏ ਵੇਖਿਆ ਜਾ ਸਦਕਾ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੀਸੀ ਆਪਣੀ ਫ਼ਿਲਮ ‘ਦ ਸਕਾਈ ਇਜ਼ ਪਿੰਕ’ ਦੇ ਪ੍ਰਮੋਸ਼ਨ ਲਈ ਭਾਰਤ ‘ਚ ਸੀ।