ਨਵੀਂ ਦਿੱਲੀ: ਤਿਓਹਾਰਾਂ ਦੇ ਸੀਜ਼ਨ ‘ਚ ਜੇਕਰ ਤੁਸੀਂ ਵੀ ਘਰ ਜਾਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਰੇਲ ਦੀ ਟਿਕਟ ਲਈ ਪੈਸੇ ਨਹੀਂ ਹਨ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਹੁਣ ਤੁਸੀਂ ਭਾਰਤੀ ਰੇਲਵੇ ਦੇ ਟਿਕਟ ਉਧਾਰ ‘ਚ ਖਰੀਦ ਸਕਦੇ ਹੋ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਆਨ-ਲਾਈਨ ਪੋਰਟਲ ‘ਤੇ ਚੱਲ ਰਹੇ ਡਿਜੀਟਲ ਭੁਗਤਾਨ ਸਲਿਊਸ਼ਨ ਕੰਪਨੀ ‘ePayLater’ ਰਾਹੀਂ ਤੁਸੀਂ ਟਿਕਟ ਖਰੀਦ ਸਕਦੇ ਹੋ।
ਅਕਤੂਬਰ ਮਹੀਨੇ ‘ਚ ਤਿਓਹਾਰੀ ਸੀਜ਼ਨ ਕਰਕੇ ਇਸ ਪੋਰਟਲ ‘ਚ ‘ਹੁਣ ਖਰੀਦੋ, ਬਾਅਦ ‘ਚ ਭੁਗਤਾਨ ਕਰੋ’ ਰਾਹੀਂ ਟ੍ਰੇਨ ਟਿਕਟ ਬੁਕਿੰਗ ‘ਚ ਕਰੀਬ 15% ਦਾ ਵਾਧਾ ਵੇਖਣ ਨੂੰ ਮਿਲਿਆ ਹੈ। ਉਧਾਰ ਟਿਕਟ ਦੇਣ ਵਾਲੀ ਕੰਪਨੀ 2018 ‘ਚ ਸਪੈਸ਼ਲ ਸਰਵਿਸ IRCTC ਨਾਲ ਜੁੜੀ ਹੈ।
ਧਿਆਨ ਰਹੇ ਕਿ ਇਹ ਪੋਰਟਲ ਰਾਹੀਂ ਸਿਰਫ 14 ਦਿਨਾਂ ਲਈ ਉਧਾਰ ਪੇਮੈਂਟ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਪੈਮੇਂਟ ਦਾ ਭੁਗਤਾਨ ਕਰਨਾ ਹੀ ਪਵੇਗਾ। ਇਸ ਦੀ ਖਾਸ ਗੱਲ ਹੈ ਕਿ ਇਸ ਦੇ ਲਈ ਤੁਹਾਨੂੰ ਕੋਈ ਐਕਸਟਰਾ ਚਾਰਜ ਵੀ ਨਹੀਂ ਦੇਣਾ ਪਵੇਗਾ।
ਦੀਵਾਲੀ ਮੌਕੇ ਆਈ ਪੈਸੇ ਦੀ ਕਮੀ, ਅਜਿਹੇ ‘ਚ ਰੇਲਵੇ ਨੇ ਟਿਕਟ ਬੁਕਿੰਗ ਲਈ ਸ਼ੁਰੂ ਕੀਤੀ ਸੇਵਾ
ਏਬੀਪੀ ਸਾਂਝਾ
Updated at:
23 Oct 2019 01:53 PM (IST)
ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਆਨ-ਲਾਈਨ ਪੋਰਟਲ ‘ਤੇ ਚੱਲ ਰਹੇ ਡਿਜੀਟਲ ਭੁਗਤਾਨ ਸਲਿਊਸ਼ਨ ਕੰਪਨੀ ‘ePayLater’ ਰਾਹੀਂ ਤੁਸੀਂ ਟਿਕਟ ਖਰੀਦ ਸਕਦੇ ਹੋ।
- - - - - - - - - Advertisement - - - - - - - - -