ਜੰਮੂ: ਪਾਕਿਸਤਾਨ ਆਪਣੀ ਨਾਪਾਕ ਹਰਕੱਤਾਂ ਤੋਂ ਬਾਜ ਨਹੀ ਆ ਰਿਹਾ ਹੈ। ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੇ ਬਾਰਡਰ ‘ਤੇ ਫਾਈਰਿੰਗ ਕੀਤੀ ਹੈ। ਨੌਸ਼ੇਰਾ ‘ਚ ਕੀਤੀ ਗਈ ਇਸ ਫਾਈਰਿੰਗ ‘ਚ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਉਧਰ ਭਾਰਤੀ ਸੈਨਾ ਨੇ ਵੀ ਪਾਕਿ ਦੀ ਫਾਈਰਿੰਗ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਪਾਕਿਸਤਾਨ ਅੱਤਵਾਦੀਆਂ ਨੂੰ ਬਚਾਉਣ ਦੇ ਲਈ ਸੀਜ਼ਫਾਈਰ ਦਾ ਉਲੰਘਣ ਵਾਰ-ਵਾਰ ਕਰਦਾ ਹੈ ਅਤੇ ਅੱਤਵਾਦੀਆਂ ਨੂੰ ਕਵਰ ਫਾਈਰ ਦਿੰਦਾ ਹੈ।


ਪਾਕਿਸਤਾਨ ਨੇ ਪੁੰਜ ਦੇ ਮੇਢਰ ਸੈਕਟਰ ‘ਚ ਫਾਈਰਿੰਗ ਕੀਤੀ ਅਤੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਇੰਨਾ ਹੀ ਨਹੀ ਪਾਕਿਸਤਾਨ ਨੇ ਰਿਹਾਈਸ਼ੀ ਇਲਾਖਿਆਂ ‘ਚ ਵੀ ਗੋਲੇ ਬਰਸਾਏ।ਜਿਸ ‘ਚ ਕੁਝ ਨਾਗਰਿਕ ਜ਼ਖ਼ਮੀ ਹੋਏ ਹਨ। ਇੱਕ ਮਹਿਲਾ ਨੂੰ ਤੁਰੰਤ ਹਸਪਤਾਲ ‘ਚ ਭਰਤੀ ਵੀ ਕਰਨਾ ਪਿਆ।

ਪਾਕਿ ਨੇ ਸੋਮਵਾਰ ਦੀ ਰਾਤ ਤੋਂ ਹੀ ਫਾਈਰਿੰਗ ਸ਼ੁਰੂ ਕੀਤੀ ਹੈ। ਰਾਤ ਇੱਕ ਵਜੇ ਤਕ ਹੀਰਾਨਗਰ ਸੈਕਟਰ ‘ਚ ਗੋਲੀਬਾਰੀ ਤੋਂ ਬਾਅਦ ਕੱਲ੍ਹ ਸਵੇਰ ਤੋਂ ਪਾਕਿਸਤਾਨ ਨੇ ਫੇਰ ਤੋਂ ਐਲਓਸੀ ਦੇ ਵੱਖ-ਵੱਖ ਇਲਾਕਿਆਂ ‘ਚ ਫਾਈਰਿੰਗ ਕੀਤੀ।

ਭਾਰਤ ਵੱਲੋਂ ਪਾਕਿਸਤਾਨ ਦੇ ਚਾਰ ਟੇਰਰ ਕੈਂਪਾਂ ਨੂੰ ਤਬਾਹ ਕੀਤਾ ਸੀ ਜਿਸ ਤੋਂ ਬਾਅਦ ਪਾਸਿਕਤਾਨ ਸਰਹੱਦ ‘ਤੇ ਗੋਲੀਆਂ ਬਰਸਾ ਰਿਹਾ ਹੈ ਅਤੇ ਭਾਰਤ ਸੈਨਾ ਉਸ ਦਾ ਕਰਾਰਾ ਜਵਾਬ ਦੇ ਰਹੀ ਹੈ। ਇਸ ਦੇ ਨਾਲ ਹੀ ਬੀਤੇ ਦਿਨੀਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਪਹਿਲਾਂ ਹਮਲਾ ਨਹੀਂ ਕਰਦਾ ਅਤੇ ਹਮਲੇ ਦੀ ਸੂਰਤ ‘ਚ ਮੁਕੰਮਲ ਜਵਾਬ ਦਿੰਦਾ ਹੈ।