ਦੇਸੀ ਗਰਲ ਤੇ ਰਾਜਕੁਮਾਰ ਰਾਓ ਨੇ ਸ਼ੁਰੂ ਕੀਤੀ ‘ਦ ਵ੍ਹਾਈਟ ਟਾਈਗਰ’
ਏਬੀਪੀ ਸਾਂਝਾ | 24 Sep 2019 03:43 PM (IST)
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ, ਰਾਜਕੁਮਾਰ ਰਾਓ ਤੇ ਡਾਇਰੈਕਟਰ ਰਮਿਨ ਬਹਿਰਾਨੀ ਤੇ ਟੀਮ ਦੇ ਹੋਰ ਮੈਂਬਰਾਂ ਨਾਲ ਅੱਜਕਲ੍ਹ ਆਪਣੇ ਆਉਣ ਵਾਲੇ ਨੈੱਟਫਲਿਕਸ ਪ੍ਰੋਜੈਕਟ ‘ਦ ਵ੍ਹਾਈਟ ਟਾਈਗਰ’ ਦੀ ਸਕ੍ਰਿਪਟ ਦੇ ਟੇਬਲ ਰੀਡ ਸੈਸ਼ਨ ‘ਚ ਸ਼ਾਮਲ ਹੋ ਰਹੇ ਹਨ।
ਮੁੰਬਈ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ, ਰਾਜਕੁਮਾਰ ਰਾਓ ਤੇ ਡਾਇਰੈਕਟਰ ਰਮਿਨ ਬਹਿਰਾਨੀ ਤੇ ਟੀਮ ਦੇ ਹੋਰ ਮੈਂਬਰਾਂ ਨਾਲ ਅੱਜਕਲ੍ਹ ਆਪਣੇ ਆਉਣ ਵਾਲੇ ਨੈੱਟਫਲਿਕਸ ਪ੍ਰੋਜੈਕਟ ‘ਦ ਵ੍ਹਾਈਟ ਟਾਈਗਰ’ ਦੀ ਸਕ੍ਰਿਪਟ ਦੇ ਟੇਬਲ ਰੀਡ ਸੈਸ਼ਨ ‘ਚ ਸ਼ਾਮਲ ਹੋ ਰਹੇ ਹਨ। ਪ੍ਰਿਅੰਕਾ ਫਿਲਹਾਲ ਆਪਣੀ ਨਵੀਂ ਫ਼ਿਲਮ ‘ਦ ਸਕਾਈ ਇਜ਼ ਪਿੰਕ’ ਨੂੰ ਪ੍ਰਮੋਟ ਕਰਨ ਭਾਰਤ ਆਈ ਹੈ ਜੋ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਸੈਸ਼ਨ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਇਸ ‘ਚ ਕੋ-ਐਕਟਰ ਰਾਜਕੁਮਾਰ ਤੇ ਆਦਰਸ਼ ਗੌਰਵ ਦੇ ਨਾਲ ਡਾਇਰੈਕਟਰ ਬਹਿਰਾਨੀ ਨਾਲ ਨਜ਼ਰ ਆ ਰਹੀ ਹੈ। ਉਸ ਨੇ ਇੰਸਟਰਗ੍ਰਾਮ ‘ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, “ਦ ਵ੍ਹਾਈਟ ਟਾਈਗਰ ਦੀ ਕਹਾਣੀ ‘ਤੇ ਚਰਚਾ ਦਾ ਪਹਿਲਾ ਦਿਨ, ਸ਼ੂਟ ਲਈ ਇੰਤਜ਼ਾਰ ਨਹੀਂ ਕਰ ਸਕਦੀ।” ਸੋਮਵਾਰ ਨੂੰ ਰਾਜਕੁਮਾਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਇੰਨੀਆਂ ਵੱਡੀਆਂ ਪ੍ਰਤਿਭਾਸ਼ਾਲੀ ਲੋਕਾਂ ਨਾਲ ‘ਦ ਵ੍ਹਾਈਟ ਟਾਈਗਰ’ ਨੂੰ ਸ਼ੁਰੂ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦਾ। ਪ੍ਰਿਅੰਕਾ ਚੋਪੜਾ, ਰਮਿਨ ਬਹਿਰਾਨੀ, ਆਦਰਸ਼ ਗੌਰਵ ਤੇ ਮੁਕੁਲ ਦੇਵੜਾ।” ਦੱਸ ਦਈਏ ਕਿ ਬਹਿਰਾਨੀ ਦੀ ਫ਼ਿਲਮ ਅਰਵਿੰਦਰ ਅਡਿਗਾ ਦੇ ਮੈਨ ਬੁੱਕਰ ਪੁਰਸਕਾਰ ਨਾਲ ਸਨਮਾਨਤ ਇਸ ਨਾਂ ਦੇ ਨਾਵਲ ‘ਤੇ ਆਧਾਰਤ ਹੈ।