ਮੁੰਬਈ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਜਲਦੀ ਹੀ ਬਾਲੀਵੁੱਡ ਫ਼ਿਲਮ ‘ਸਕਾਈ ਸਿਜ਼ ਪਿੰਕ’ ‘ਚ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਉਹ ਫਰਹਾਨ ਅਖ਼ਤਰ ਨਾਲ ਸਕਰੀਨ ਸ਼ੇਅਰ ਕਰ ਰਹੀ ਹੈ। ਇਸ ਦੇ ਨਾਲ ਹੀ ਪੀਸੀ ਦੇ ਫੈਨਸ ਲਈ ਖੁਸ਼ਖ਼ਬਰੀ ਹੈ ਕਿ ਪ੍ਰਿਅੰਕਾ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਫੌਲੋਅਰ ਦਾ ਅੰਕੜਾ 40 ਮਿਲੀਅਨ ਤਕ ਪਹੁੰਚ ਗਿਆ ਹੈ। ਇਸ ਦੀ ਜਾਣਕਾਰੀ ਉਸ ਨੇ ਵੀਡੀਓ ਸ਼ੇਅਰ ਕਰ ਦਿੱਤੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰ ਪਿੱਗੀ ਚੋਪਸ ਨੇ ਕੈਪਸ਼ਨ ਵੀ ਦਿੱਤਾ ਹੈ। ਇਸ ਦੇ ਨਾਲ ਹੀ ਉਸ ਦੇ ਚਿਹਰੇ ਤੋਂ ਖੁਸ਼ੀ ਵੀ ਸਾਫ਼ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਪ੍ਰਿਅੰਕਾ ਇੱਕ ਅਜਿਹੀ ਸਟਾਰ ਬਣ ਗਈ ਹੈ ਜਿਸ ਦੇ ਫੌਲੋਅਰ ਦਾ ਅੰਕੜਾ 40 ਮਿਲੀਅਨ ‘ਤੇ ਪਹੁੰਚ ਗਿਆ ਹੈ।


ਪ੍ਰਿਅੰਕਾ ਤੇ ਹਾਲੀਵੁੱਡ ਪੌਪ ਸਿੰਗਰ ਨਿੱਕ ਜੋਨਸ ਨੇ ਪਿਛਲੇ ਸਾਲ ਵਿਆਹ ਕੀਤਾ ਹੈ ਜਿਸ ਤੋਂ ਬਾਅਦ ਪੀਸੀ ਦੀ ਫੈਨ ਫੌਲੋਇੰਗ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਉਸ ਦੇ ਵਿਆਹ ਤੋਂ ਲੈ ਕੇ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆਂ ਸੀ। ਪੀਸੀ ਦੇ ਚਾਹੁਣ ਵਾਲਿਆਂ ਲਈ ਇਹ ਵੱਡੀ ਖ਼ਬਰ ਹੈ ਕਿ ਉਸ ਦੇ ਸੋਸ਼ਲ ਮੀਡੀਆ ‘ਤੇ ਫੌਲੋਅਰ 4 ਕਰੋੜ ਤਕ ਹੋ ਗਏ ਹਨ।