ਮੁੰਬਈ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦੇ ਕਦਮ ਹਰ ਰੋਜ਼ ਨਵੀਆਂ ਮੰਜ਼ਿਲਾਂ ਵਲ ਵਧ ਰਹੇ ਹਨ। ਹੁਣ ਪ੍ਰਿਅੰਕਾ ਦੇ ਫੈਨਸ ਦੇ ਲਈ ਖੁਸ਼ਖ਼ਬਰੀ ਹੈ ਕਿ ਉਹ ਕਿਸੇ ਵੀ ਸਮੇਂ ਆਪਣੀ ਫੇਵਰੇਟ ਸਟਾਰ ਨੂੰ ਕਿਸੇ ਵੀ ਦਿਨ ਮਿਲ ਸਕਦੇ ਹਨ। ਜੀ ਹਾਂ, ਇਸ ਸੱਚ ਹੈ ਪਰ ਇਸ ਦੇ ਲਈ ਉਹਾਨੂੰ ਮੈਡਮ ਤੁਸਾਦ ਦੇ ਮਿਊਜ਼ੀਅਮ ਜਾਣਾ ਪਵੇਗਾ।


ਕਈ ਬਾਲੀਵੁੱਡ, ਹਾਲੀਵੁੱਡ ਸਟਾਰਸ ਦੇ ਨਾਲ ਫੇਮਸ ਲੋਕਾਂ ਤੋਂ ਬਾਅਦ ਪ੍ਰਿਅੰਕਾ ਚੋਪੜਾ ਦਾ ਮੌਮ ਦਾ ਬੁੱਟ ਵੀ ਮੈਡਮ ਤੁਸਾਦ ਦੇ ਮਿਊਜ਼ੀਅਮ ‘ਚ ਲੱਗ ਗਿਆ ਹੈ। ਜਿਸ ਦੀ ਵੀਡੀਓ ਅਤੇ ਤਸਵੀਰਾਂ ਨੂੰ ਪ੍ਰਿਅੰਕਾ ਚੋਪੜਾ ਨੇ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਵੈਕਸ ਸਟੈਚੂ ‘ਚ ਪ੍ਰਿਅੰਕਾ ਦੀ Emmy Awards ਲੁੱਕ ਨੂੰ ਸ਼ੋਅ ਕੀਤਾ ਗਿਆ ਹੈ ਜਿਸ ‘ਚ ਉਸ ਨੇ ਰੈਡ ਕਲਰ ਦਾ ਗਾਊਨ ਅਤੇ ਪੋਨੀ ਟੇਲ ਕੀਤੀ ਹੋਈ ਹੈ। ਸਟੈਚੂ ‘ਚ ਪੀਸੀ ਦੀ ਮੰਗਣੀ ਵਾਲੀ ਅੰਗੂਠੀ ਦੀ ਰਿਪਲੀਕਾ ਦਾ ਵੀ ਇਸਤੇਮਾਲ ਕੀਤਾ ਗਿਆ ਹੈ।


ਇਹ ਪੀਸੀ ਦਾ ਪਹਿਲਾ ਵਕਸ ਸਟੈਚੂ ਹੈ ਜਿਸ ਨੂੰ ਲੈ ਕੇ ਉਹ ਕਾਪੀ ਐਕਸਾਈਟੀਡ ਵੀ ਨਜ਼ਰ ਆਈ। ਜਲਦੀ ਹੀ ਲੰਦਨ ‘ਚ ਵੀ ਪ੍ਰਿਅੰਕਾ ਦਾਮੌਮ ਦਾ ਬੁੱਟ ਨਜ਼ਰ ਆਵੇਗਗਾ। ਇਸਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਦੇਖਣ ਨੂੰ ਮਿਲੀ। ਫਿਲਹਾਲ ਜਲਦੀ ਹੀ ਪ੍ਰਿਅੰਕਾ ਦਾ ਰੋਮ-ਕੋਮ ਫ਼ਿਲਮ ‘ਇਜ਼ੰਟ ਇੱਟ ਰੋਮਾਂਟਿਕ’ ਰਿਲੀਜ਼ ਹੋਣ ਵਾਲੀ ਹੈ। ਜਿਸ ਦੀ ਪ੍ਰਮੋਸ਼ਨ ਪੀਸੀ ਲਗਾਤਾਰ ਕਰ ਰਹੀ ਹੈ।