ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਹਾਲ ਹੀ 'ਚ 62ਵੇਂ ਗ੍ਰੈਮੀ ਐਵਾਰਡ ਵਿੱਚ ਸ਼ਾਮਲ ਹੋਈ। ਇਸ ਦੌਰਾਨ ਪ੍ਰਿਯੰਕਾ ਚੋਪੜਾ ਦੇ ਬੋਲਡ ਅੰਦਾਜ਼ ਨੇ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਇਸ ਖਾਸ ਮੌਕੇ 'ਤੇ ਪ੍ਰਿਯੰਕਾ ਨੇ ਇੱਕ ਵਾਰ ਫਿਰ ਆਪਣੀ ਡ੍ਰੈਸਿੰਗ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਿਯੰਕਾ ਨੇ ਡੀਪ ਨੈਕ ਵਾਲਾ ਸਫੈਦ ਗਾਉਨ ਪਾਇਆ, ਜਿਸ ਨਾਲ ਉਸ ਨੇ ਮੈਚਿੰਗ ਹੀਰੇ ਦੀਆਂ ਵਾਲੀਆਂ ਪਾਈਆਂ।
ਉਂਝ ਤਾਂ ਪ੍ਰਿਯੰਕਾ ਅਕਸਰ ਹੀ ਆਪਣੇ ਆਉਟਫਿੱਟ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਵਾਰ ਇੱਕ ਪਾਸੇ ਜਿੱਥੇ ਉਸ ਨੇ ਆਪਣੀ ਆਉਟਫਿੱਟ ਲਈ ਪ੍ਰਸ਼ੰਸਾ ਹਾਸਲ ਕੀਤੀ, ਉੱਥੇ ਹੀ ਉਸ ਨੂੰ ਟ੍ਰੋਲਸ ਦਾ ਵੀ ਸਾਹਮਣਾ ਕਰਨਾ ਪਿਆ। ਪ੍ਰਿਯੰਕਾ ਚੋਪੜਾ ਦੀਆਂ ਕਈ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਪ੍ਰਿਅੰਕਾ ਚੋਪੜਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਫੈਨਸ ਦੇ ਰਿਐਕਸ਼ਨ ਵੀ ਸਾਹਮਣੇ ਆਏ ਹਨ। ਪ੍ਰਿਯੰਕਾ ਦੇ ਪਹਿਰਾਵੇ ਬਾਰੇ ਟਿੱਪਣੀ ਕਰਦਿਆਂ ਇੱਕ ਫੈਨ ਨੇ ਲਿਖਿਆ, "ਡੀਅਰ ਪ੍ਰਿਯੰਕਾ ਚੋਪੜਾ, ਤੁਸੀਂ ਬਹੁਤ ਸੋਹਣੇ ਹੋ ਪਰ ਅਜਿਹੀ ਡ੍ਰੈੱਸ ਪਾਉਣ ਲਈ ਤੁਹਾਨੂੰ ਭਾਰ ਘੱਟ ਕਰਨਾ ਚਾਹੀਦਾ ਹੈ।"
ਇੱਕ ਹੋਰ ਫੈਨ ਨੇ ਲਿਖਿਆ, "ਤੁਸੀਂ ਅਜਿਹਾ ਪਹਿਰਾਵਾ ਕਿਵੇਂ ਪਾ ਸਕਦੇ ਹੋ, ਕੰਮ ਦੀ ਆਪਣੀ ਥਾਂ ਹੈ ਪਰ ਕੁਝ ਸ਼ਰਮ ਦੀ ਗੱਲ ਹੋਣੀ ਚਾਹੀਦੀ ਹੈ"। ਸਿਰਫ ਇਹ ਹੀ ਨਹੀਂ, ਇੱਕ ਹੋਰ ਫੈਨ ਨੇ ਉਸ ਦੇ ਭਾਰ 'ਤੇ ਟਿੱਪਣੀ ਕੀਤੀ ਤੇ ਲਿਖਿਆ ਕਿ ਕੀ ਉਹ ਆਪਣੀ ਵੌਡੀ ਟਾਈਪ ਬਾਰੇ ਨਹੀਂ ਜਾਣਦੀ।"
ਉਸੇ ਸਮੇਂ, ਕੁਝ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਪੇਟ ਘਟਾਉਣ ਦੀ ਸਲਾਹ ਦਿੱਤੀ। ਅਜਿਹਾ ਨਹੀਂ ਹੈ ਕਿ ਪ੍ਰਿਯੰਕਾ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਆਉਟਫਿੱਟ 'ਤੇ ਸਿਰਫ ਨਕਾਰਾਤਮਕ ਪ੍ਰਤੀਕ੍ਰਿਆ ਮਿਲੀ, ਉਨ੍ਹਾਂ ਦੀ ਕਾਫ਼ੀ ਤਾਰੀਫ ਵੀ ਹੋਈ।
ਐਵਾਰਡ ਸ਼ੋਅ 'ਚ ਪ੍ਰਿਯੰਕਾ ਚੋਪੜਾ ਨੇ ਪਾ ਕੇ ਪਹੁੰਚੀ ਅਜਿਹੇ ਕੱਪੜੇ, ਲੋਕਾਂ ਨੇ ਕੀਤੀ ਤੌਬਾ-ਤੌਬਾ
ਏਬੀਪੀ ਸਾਂਝਾ
Updated at:
28 Jan 2020 02:23 PM (IST)
ਅਦਾਕਾਰਾ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਹਾਲ ਹੀ 'ਚ 62ਵੇਂ ਗ੍ਰੈਮੀ ਐਵਾਰਡ ਵਿੱਚ ਸ਼ਾਮਲ ਹੋਈ। ਇਸ ਦੌਰਾਨ ਪ੍ਰਿਯੰਕਾ ਚੋਪੜਾ ਦੇ ਬੋਲਡ ਅੰਦਾਜ਼ ਨੇ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਇਸ ਖਾਸ ਮੌਕੇ 'ਤੇ ਪ੍ਰਿਯੰਕਾ ਨੇ ਇੱਕ ਵਾਰ ਫਿਰ ਆਪਣੀ ਡ੍ਰੈਸਿੰਗ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
- - - - - - - - - Advertisement - - - - - - - - -