ਪ੍ਰਿਅੰਕਾ ਚੋਪੜਾ ਨੇ ਜੁਆਇਨ ਕੀਤੀ RSS? ਸੋਸ਼ਲ ਮੀਡੀਆ ‘ਤੇ ਹੋ ਰਹੀ ਟ੍ਰੋਲ
ਏਬੀਪੀ ਸਾਂਝਾ | 19 Jun 2019 01:19 PM (IST)
ਪ੍ਰਿਅੰਕਾ ਚੋਪੜਾ ਉਂਝ ਤਾਂ ਅਕਸਰ ਹੀ ਆਪਣੇ ਹੌਟ ਸਟਾਈਲ ਸਟੇਟਮੈਂਟ ਨਾਲ ਸੁਰਖੀਆਂ ‘ਚ ਰਹਿੰਦੀ ਹੈ ਪਰ ਇਨ੍ਹੀਂ ਦਿਨੀਂ ਉਹ ਆਪਣੀ ਇੱਕ ਆਉਟਫਿੱਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਨਸ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ।
ਮੁੰਬਈ: ਪ੍ਰਿਅੰਕਾ ਚੋਪੜਾ ਉਂਝ ਤਾਂ ਅਕਸਰ ਹੀ ਆਪਣੇ ਹੌਟ ਸਟਾਈਲ ਸਟੇਟਮੈਂਟ ਨਾਲ ਸੁਰਖੀਆਂ ‘ਚ ਰਹਿੰਦੀ ਹੈ ਪਰ ਇਨ੍ਹੀਂ ਦਿਨੀਂ ਉਹ ਆਪਣੀ ਇੱਕ ਆਉਟਫਿੱਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਨਸ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ ਜਿਨ੍ਹਾਂ ‘ਚ ਉਹ ਉਸ ਨੂੰ ਆਰਐਸਐਸ ਦਾ ਹਿੱਸਾ ਦੱਸ ਰਹੇ ਹਨ। ਹਾਲ ਹੀ ‘ਚ ਪੀਸੀ ਨੂੰ ਨਿੱਕ ਜੋਨਸ ਨਾਲ ਨਿਊਯਾਰਕ ‘ਚ ਸਪੋਟ ਕੀਤਾ ਗਿਆ ਸੀ। ਇਸ ਦੌਰਾਨ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸੀ। ਇਨ੍ਹਾਂ ਤਸਵੀਰਾਂ ‘ਚ ਪ੍ਰਿਅੰਕਾ ਚੋਪੜਾ ਨੇ ਖਾਕੀ ਰੰਗ ਦੀ ਸ਼ੋਟਸ ਪਾਈ ਹੈ ਜਿਨ੍ਹਾਂ ਨਾਲ ਉਸ ਨੇ ਬਲੈਕ ਬੂਟ ਤੇ ਬਲੈਕ ਜੈਕੇਟ ਪਾਈ ਹੈ। ਉਧਰ ਨਿੱਕ ਨੇ ਬਲੈਕ ਬਾਟਮ ਨਾਲ ਗ੍ਰੇਅ ਕਲਰ ਦਾ ਕੋਟ ਪਾਇਆ ਸੀ। ਇਨ੍ਹਾਂ ਵਾਇਰਲ ਤਸਵੀਰਾਂ ‘ਚ ਪ੍ਰਿਅੰਕਾ ਨੇ ਜਿਸ ਰੰਗ ਦੀ ਸ਼ੋਟਸ ਪਾਈ ਹੈ, ਉਹ ਆਰਐਸਐਸ ਦੀ ਡ੍ਰੈੱਸ ਨਾਲ ਮੇਲ ਖਾਂਦੀ ਹੈ। ਇਸ ਨੂੰ ਲੈ ਕੇ ਹੀ ਟ੍ਰੋਲਰਸ ਦਾ ਕਹਿਣਾ ਹੈ ਕਿ ਪ੍ਰਿਅੰਕਾ ਜਲਦੀ ਹੀ ਆਰਐਸਐਸ ਜੁਆਇਨ ਕਰਨ ਵਾਲੀ ਹੈ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਪ੍ਰਿਅੰਕਾ ਸੋਸ਼ਲ ਮੀਡੀਆ ‘ਤੇ ਆਪਣੀ ਆਉਟਫਿੱਟ ਕਰਕੇ ਟ੍ਰੋਲ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਰੈੱਡ ਕਾਰਪਿਟ ‘ਚ ਆਪਣੀ ਲੁੱਕਸ ਨੂੰ ਲੈ ਕੇ ਟ੍ਰੋਲ ਦਾ ਸ਼ਿਕਾਰ ਹੋ ਚੁੱਕੀ ਹੈ।