ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਨੂੰ ਪਾਰਟੀ ਸਮਰੱਥਕ ਅਤੇ ਹੋਰ ਰਾਜਨੀਤੀਕ ਹਸਤੀਆਂ ਵਧਾਈ ਦੇ ਰਹੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਟਵੀਟ ਕੀਤਾ ਹੈ।


ਪੀਐਮ ਮੋਦੀ ਨੇ ਕਿਹਾ, “ਸ਼੍ਰੀ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ੁਭਕਾਮਨਾਵਾਂ। ਚੰਗੀ ਸਿਹਤ ਅਤੇ ਲੰਬੀ ਜ਼ਿੰਦਗੀ ਲਈ ਕਾਮਨਾ ਕਰਦੇ ਹਾਂ”। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਹਿੰਦੀ ਅਤੇ ਬੰਗਲਾ ‘ਚ ਟਵੀਟ ਕਰ ਕਿਹਾ, “ਤੁਹਾਨੂੰ ਜਨਮ ਦਿਨ ਦੀ ਸ਼ੁਭਕਾਮਨਾਵਾਂ”।


ਰਾਹੁਲ ਗਾਂਧੀ ਦੇ ਜਨਮ ਦਿਨ ਨੂੰ ਲੈਕੇ ਸਵੇਰ ਤੋਂ ਹੀ ਟਵਿਟਰ ‘ਤੇ #HappyBirthdayRahulGandhi ਟ੍ਰੈਂਡ ਕਰ ਰਿਹਾ ਹੈ। ਕਾਂਗਰਸ ਨੇ ਆਪਣੇ ਅਧਿਕਾਰੀਕ ਟਵਿਟਰ ਹੈਂਡਲ ਤੋਂ ਟਵੀਟ ਕਰ ਰਾਹੁਲ ਗਾਂਧੀ ਨੂੰ ਵਧਾਈ ਦਿੱਤੀ ਅਤੇ ਆਪਣੇ ਪ੍ਰਧਾਨ ਦਾ ਇੱਕ ਵੀਡੀਓ ਸ਼ੇਅਰ ਕੀਤਾ। ਜਿਸ ‘ਚ ਉਨ੍ਹਾਂ ਦੀ ਸਪੀਚ ਅਤੇ ਇੰਟਰਵਿਊ ਦੇ ਕੁਝ ਹਿੱਸਾ ਹੈ।


ਰਾਹੁਲ ਦਾ ਜਨਮ 19 ਜੂਨ 1970 ‘ਚ ਨਵੀਂ ਦਿੱਲੀ ‘ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਯੁਪੀਏ ਪ੍ਰਧਾਨ ਸੋਨਿਆ ਗਾਂਧੀ ਦੇ ਘਰ ਹੋਇਆ। ਉਹ ਅੱਜ 49 ਸਾਲ ਦੇ ਹੋ ਗਏ ਹਨ। ਰਾਹੁਲ ਹੁਣ ਆਪਣੇ ਪਰਿਵਾਰ ਦੀ ਰਾਜਨੀਤੀਕ ਵਿਰਾਸਤ ਸੰਭਾਲ ਰਹੇ ਹਨ।