ਮੁੰਬਈ: ਪ੍ਰਿਅੰਕਾ ਤੇ ਨਿੱਕ ਜੋਨਸ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ‘ਚ ਬਣੇ ਹੋਏ ਹਨ। ਦੋਵਾਂ ਨੇ ਹਾਲ ਹੀ ਵਿੱਚ ਹਿੰਦੂ ਤੇ ਕੈਥੋਲਿਕ ਰੀਤਾਂ ਮੁਤਾਬਕ ਵਿਆਹ ਕੀਤਾ ਹੈ। ਇਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਤਿੰਨ ਪਾਰਟੀਆਂ ਹੋ ਚੁੱਕੀਆਂ ਹਨ ਤੇ ਚੌਥੀ ਰਿਸੈਪਸ਼ਨ ਲਈ ਇਹ ਲੌਸ ਏਂਜਲਸ ਗਏ ਹੋਏ ਹਨ।

ਨਿੱਕ ਤੇ ਪ੍ਰਿਅੰਕਾ ਆਪਣੀ ਵਿਆਹੁਤਾ ਜ਼ਿੰਦਗੀ ਦੇ ਹਸੀਨ ਪਲ ਨਿਊਯਾਰਕ ‘ਚ ਬਿਤਾ ਰਹੇ ਹਨ। ਆਏ ਦਿਨ ਦੋਵੇਂ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਤੋਹਫੇ ਦਿੰਦੇ ਰਹਿੰਦੇ ਹਨ। ਪ੍ਰਿਅੰਕਾ ਨੇ ਇੱਕ ਵਾਰ ਫੇਰ ਬੀਤੀ ਰਾਤ ਆਪਣੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।


ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ ਹੈ ਕਿ ਇਸ ਪਲੈਨਟ ਦੇ ਸਭ ਤੋਂ ਸਟਾਈਲਿਸ਼ ਮੈਨ ਨੂੰ ਕਿਸ ਕਰਨਾ ਇੱਕ ਔਨਰ ਦੀ ਤਰ੍ਹਾਂ ਹੈ। ਇਹ ਤਸਵੀਰ ਪ੍ਰਿਅੰਕਾ ਨੇ ਇੱਕ ਫੈਮਿਲੀ ਡਿਨਰ ਤੋਂ ਬਾਅਦ ਲਈ ਹੈ। 26 ਸਾਲਾ ਨਿੱਕ ਨੂੰ ਜੀਕਿਊ ਮੈਗਜ਼ੀਨ ਨੇ ਮੋਸਟ ਸਟਾਈਲਿਸ਼ ਮੈਨ ਆਫ 2018 ਦਾ ਟਾਈਟਲ ਦਿੱਤਾ ਹੈ।