Priyanka Chopra Nick Jonas In Global Citizen Festival: ਬਾਲੀਵੁੱਡ ਤੋਂ ਹਾਲੀਵੁੱਡ (Hollywood) ਤੱਕ ਦਾ ਸਫਰ ਤੈਅ ਕਰਨ ਵਾਲੀ ਪ੍ਰਿਅੰਕਾ ਚੋਪੜਾ (Priyanka Chopra) ਅੱਜ ਗਲੋਬਲ ਸਟਾਰ ਬਣ ਚੁੱਕੀ ਹੈ। ਅਦਾਕਾਰੀ ਦੇ ਨਾਲ-ਨਾਲ ਪ੍ਰਿਯੰਕਾ ਆਪਣੇ ਸੋਸ਼ਲ ਵਰਕ ਨੂੰ ਲੈਕੇ ਵੀ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਪ੍ਰਿਅੰਕਾ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਨੂੰ ਮਿਲਣ ਪੋਲੈਂਡ ਪਹੁੰਚੀ ਸੀ। ਇਸ ਦੌਰਾਨ ਪ੍ਰਿਅੰਕਾ ਚੋਪੜਾ ਗਲੋਬਲ ਸਿਟੀਜ਼ਨ ਫੈਸਟੀਵਲ (Global Citizen Festival) ਦੀ ਮੇਜ਼ਬਾਨੀ ਕਰਦੀ ਨਜ਼ਰ ਆਈ। ਜਿੱਥੇ ਉਨ੍ਹਾਂ ਦੇ ਪਤੀ ਨਿਕ ਜੋਨਸ (Nick Jonas) 'ਜੋਨਸ ਬ੍ਰਦਰਜ਼' ਨਾਲ ਪਰਫਾਰਮ ਕਰਦੇ ਨਜ਼ਰ ਆਏ। ਹਾਲਾਂਕਿ, ਜੋਨਸ ਅਤੇ ਪ੍ਰਿਅੰਕਾ ਦੀ ਲਵ ਕੈਮਿਸਟਰੀ ਨੇ ਪੂਰੇ ਈਵੈਂਟ ਦੌਰਾਨ ਲੋਕਾਂ ਦਾ ਧਿਆਨ ਖਿੱਚਿਆ।
ਨਿਊਯਾਰਕ ਦੇ ਸੈਂਟਰਲ ਪਾਰਕ 'ਚ ਸ਼ਨੀਵਾਰ ਨੂੰ ਗਲੋਬਲ ਸਿਟੀਜ਼ਨ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਇਸ ਫੈਸਟੀਵਲ ਨੂੰ ਪ੍ਰਿਅੰਕਾ ਚੋਪੜਾ ਜੋਨਸ ਹੋਸਟ ਕਰਦੀ ਨਜ਼ਰ ਆਈ। ਸ਼ੋਅ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਨਿਕ ਜੋਨਸ ਅਤੇ ਨਿਕ ਜੋਨਸ ਸਾਰਿਆਂ ਦੇ ਸਾਹਮਣੇ ਇਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।
ਇਸ ਵੀਡੀਓ ਵਿੱਚ, ਜੋਨਸ ਬ੍ਰਦਰਜ਼ ਗਲੋਬਲ ਸਿਟੀਜ਼ਨ ਫੈਸਟੀਵਲ ਦੇ ਮੰਚ 'ਤੇ ਪੇਸ਼ਕਾਰੀ ਕਰਨ ਤੋਂ ਬਾਅਦ ਇੱਕ ਜਾਣ-ਪਛਾਣ (introduction) ਦਿੰਦੇ ਹੋਏ ਦਿਖਾਈ ਦੇ ਰਹੇ ਹਨ। introduction ਦੇ ਅਖੀਰ ਵਿੱਚ ਨਿਕ ਜੋਨਸ ਨੇ ਇੱਕ ਪਿਆਰੀ ਜਾਣ-ਪਛਾਣ ਦੇ ਨਾਲ ਪਤਨੀ ਪ੍ਰਿਅੰਕਾ ਨੂੰ ਸਟੇਜ 'ਤੇ ਬੁਲਾਇਆ। ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਸਟੇਜ 'ਤੇ ਸਾਰਿਆਂ ਦੇ ਸਾਹਮਣੇ ਨਿਕ ਨੂੰ ਕਿੱਸ ਕਰਨ ਲੱਗਦੀ ਹੈ। ਹਾਲਾਂਕਿ ਇਸ ਤੋਂ ਬਾਅਦ ਪ੍ਰਿਅੰਕਾ ਨੇ ਜੋਨਸ ਬ੍ਰਦਰਜ਼ ਨੂੰ ਗਲੇ ਵੀ ਲਗਾਇਆ।
ਵੀਡੀਓ ਵਿੱਚ ਪ੍ਰਿਅੰਕਾ ਚੋਪੜਾ ਰੰਗੀਨ ਪਹਿਰਾਵੇ 'ਚ ਬੜੇ ਉਤਸ਼ਾਹ ਨਾਲ ਗਲੋਬਲ ਸਿਟੀਜ਼ਨ ਫੈਸਟੀਵਲ ਦੀ ਮੇਜ਼ਬਾਨੀ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵੀਡੀਓ 'ਚ ਪ੍ਰਿਅੰਕਾ ਚੋਪੜਾ ਦਾ ਕੂਲ ਅੰਦਾਜ਼ 'ਚ ਕਾਲਾ ਚਸ਼ਮਾ ਪਹਿਨੀ ਨਜ਼ਰ ਆ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।