ਮੁੰਬਈ: ਬਾਲੀਵੁੱਡ ਐਕਟਰ ਰਣਵੀਰ ਤੇ ਦੀਪਿਕਾ ਨੇ 14-15 ਨਵੰਬਰ ਨੂੰ ਕੋਕਣੀ ਤੇ ਸਿੰਧੀ ਰੀਤਾਂ ਮੁਤਾਬਕ ਇਟਲੀ ਦੇ ਲੇਕ ਕੋਮੋ ‘ਚ ਵਿਆਹ ਕੀਤਾ ਹੈ। ਇਸ ਵਿਆਹ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ‘ਤੇ ਟਿਕੀਆਂ ਹੋਈਆਂ ਹਨ। ਦੋਵਾਂ ਦੇ ਵਿਆਹ ਨਾਲ ਜੁੜੀ ਖ਼ਬਰ ਆ ਰਹੀ ਹੈ ਕਿ ਇਹ ਦੋਵੇਂ ਵੀ ਦੋ ਵਾਰ ਵਿਆਹ ਕਰ ਰਹੇ ਹਨ।

ਜੀ ਹਾਂ, ਪ੍ਰਿਅੰਕਾ ਤੇ ਨਿੱਕ ਰਾਜਸਥਾਨ ਦੇ ਜੋਧਪੁਰ ਦੇ ਉਮੇਦ ਭਵਨ ‘ਚ ਹਿੰਦੂ ਤੇ ਇਸਾਈ ਧਰਮ ਦੀਆਂ ਰਸਮਾਂ ਮੁਤਾਬਕ ਵਿਆਹ ਕਰਨਗੇ। ਪਹਿਲਾਂ ਦੋਵੇਂ ਹਿੰਦੂ ਰਸਮਾਂ ਨਾਲ ਵਿਆਹ ਕਰਨਗੇ। ਉਸ ਤੋਂ ਬਾਅਦ ਇਸਾਈ ਧਰਮ ਮੁਤਾਬਕ ਵਿਆਹ ਹੋਣਾ ਹੈ। ਨਿੱਕ ਜੋਨਸ ਆਪਣੇ ਵਿਆਹ ਲਈ ਇਸ ਵੀਕੈਂਡ ‘ਤੇ ਭਾਰਤ ਆ ਰਹੇ ਹਨ।



ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀ ‘ਚ ਲੱਗੇ ਹੋਏ ਹਨ। ਪੀਸੀ ਦੇ ਵਿਆਹ ਦਾ ਸੰਗੀਤ 28 ਤੇ 29 ਨਵੰਬਰ ਨੂੰ ਮਹਿੰਦੀ ਦੀ ਰਸਮ ਹੋਣੀ ਹੈ। ਜਦਕਿ ਖ਼ਬਰਾਂ ਨੇ ਕਿ ਪ੍ਰਿਅੰਕਾ-ਨਿੱਕ ਹਿੰਦੂ ਧਰਮ ਮੁਤਾਬਕ 2 ਦਸੰਬਰ ਨੂੰ ਵਿਆਹ ਤੇ 3 ਦਸੰਬਰ ਨੂੰ ਇਸਾਈ ਧਰਮ ਮੁਤਾਬਕ ਵਿਆਹ ਕਰਨਗੇ। ਆਪਣੇ ਵਿਆਹ ਤੋਂ ਪਹਿਲਾਂ ਪ੍ਰਿਅੰਕਾ ਨੇ ਸਾਰੇ ਪ੍ਰੋਫੈਸ਼ਨਲ ਕਮਿਟਮੈਂਟ ਪੂਰੇ ਕਰ ਦਿੱਤੇ ਹਨ।