ਲੰਦਨ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਵਿਦੇਸ਼ਾਂ ‘ਚ ਛਾਈ ਰਹਿੰਦੀ ਹੈ। ਅੱਜ ਪ੍ਰਿਅੰਕਾ ਚੋਪੜਾ ਨੇ ਰਾਜਨੀਤੀ ‘ਚ ਆਪਣੀ ਐਂਟਰੀ ‘ਤੇ ਬਿਆਨ ਦੇ ਕੇ ਸੁਰਖੀਆਂ ‘ਚ ਥਾਂ ਹਾਸਲ ਕੀਤੀ ਹੈ। ਪ੍ਰਿਅੰਕਾ ਨੇ ਕਿਹਾ ਹੈ ਕਿ ਉਹ ਅੱਗੇ ਚੱਲ ਕੇ ਰਾਜਨੀਤੀ ‘ਚ ਕਦਮ ਰੱਖਣਾ ਚਾਹੁੰਦੀ ਹੈ। ਫ਼ਿਲਮਾਂ ਤੋਂ ਇਲਾਵਾ ਪ੍ਰਿਅੰਕਾ ਸਿਹਤ, ਸਿੱਖਿਆ ਤੇ ਮਹਿਲਾ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਦਾ ਪ੍ਰਚਾਰ ਕਰਦੀ ਰਹਿੰਦੀ ਹੈ।



ਹਾਲ ਹੀ ‘ਚ ਪੀਸੀ ਵੱਲੋਂ ਦਿੱਤਾ ਬਿਆਨ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇੱਕ ਮੈਗਜ਼ੀਨ ਨਾਲ ਕੀਤੀ ਗੱਲਬਾਤ ‘ਚ ਪੀਸੀ ਨੇ ਕਿਹਾ, “ਮੈਂ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੋਣ ਲੜਨਾ ਚਾਹਾਂਗੀ। ਮੈਂ ਚਾਹੁੰਦੀ ਹੈ ਕਿ ਨਿੱਕ ਰਾਸ਼ਟਰਪਤੀ ਅਹੁਦੇ ਲਈ ਚੋਣ ਲੜੇ। ਮੈਂ ਰਾਜਨੀਤੀ ਨਾਲ ਜੁੜੀਆਂ ਕੁਝ ਚੀਜਾਂ ਪਸੰਦ ਨਹੀਂ ਕਰਦੀ ਪਰ ਮੈਂ ਜਾਣਦੀ ਹਾਂ ਕਿ ਅਸੀਂ ਦੋਵੇਂ ਅਸਲ ‘ਚ ਬਦਲਾਅ ਲਿਆਉਣਾ ਚਾਹੁੰਦੇ ਹਾਂ।”





ਐਕਟਰਸ ਨੇ ਕਿਹਾ ਕਿ ਉਨ੍ਹਾਂ ਨੇ ਰਾਜਨੀਤਕ ਝੁਕਾਅ ਜ਼ਾਹਿਰ ਕਰਨ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਨ੍ਹਾਂ ਮਨੁੱਖੀ ਕਾਰਜਾਂ ਨੂੰ ਕਰਨਾ ਚੰਗਾ ਲੱਗਦਾ ਹੈ। ਉਧਰ ਨਿੱਕ ਵੀ ਚੰਗੇ ਨੇਤਾ ਸਾਬਤ ਹੋਣਗੇ, ਇਹ ਪ੍ਰਿਅੰਕਾ ਦਾ ਮੰਨਣਾ ਹੈ। ਦੋਵਾਂ ਨੇ ਪਿਛਲੇ ਸਾਲ ਦਸੰਬਰ ‘ਚ ਵਿਆਹ ਕੀਤਾ ਸੀ।