ਪ੍ਰਿਯੰਕਾ ਚੋਪੜਾ ਤੇ ਰਾਜ ਕੁਮਾਰ ਰਾਓ ਦੀ ਚਰਚਿਤ ਫ਼ਿਲਮ 'ਦਿ ਵ੍ਹਾਈਟ ਟਾਈਗਰ' ਨੂੰ 93ਵੇਂ ਆਸਕਰ ਪੁਰਸਕਾਰਾਂ ਦੀ ਅੰਤਮ ਸੂਚੀ ਵਿੱਚ ਸ਼ਾਮਲ ਕਰ ਗਿਆ ਹੈ। ਪ੍ਰਿਯੰਕਾ ਚੋਪੜਾ ਨੇ ਇਸ ਫਿਲਮ 'ਚ ਲੀਡ ਕਿਰਦਾਰ ਕਰਨ ਦੇ ਨਾਲ ਇਸ ਨੂੰ ਪ੍ਰੋਡਿਊਸ ਵੀ ਕੀਤਾ ਹੈ।

 

ਪ੍ਰਿਯੰਕਾ ਚੋਪੜਾ ਨੇ 'ਦਿ ਵ੍ਹਾਈਟ ਟਾਈਗਰ' ਨੂੰ ਆਸਕਰ ਲਈ ਚੁਣੇ ਜਾਣ 'ਤੇ ਸੋਸ਼ਲ ਮੀਡੀਆ 'ਤੇ ਲਿਖਿਆ, ''ਸਾਨੂੰ ਹੁਣੇ ਹੀ ਆਸਕਰ ਲਈ ਨੋਮੀਨੇਟ ਕੀਤਾ ਗਿਆ ਹੈ। ਰਮਿਨ ਅਤੇ ਟੀਮ ਨੂੰ ਮੁਬਾਰਕਬਾਦ। ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ।"

 


 

ਰਮਿਨ ਬਹਿਰਾਨੀ ਨੇ ਲੇਖਕ ਅਰਵਿੰਦ ਅਡਿਗਾ ਦੀ ਕਿਤਾਬ ਤੋਂ ਇੰਸਪਾਇਰ ਹੋਕੇ ਫ਼ਿਲਮ ਲਿਖੀ ਤੇ ਉਸ ਦਾ ਨਿਰਦੇਸ਼ਨ ਵੀ ਖੁਦ ਕੀਤਾ ਹੈ। ਦਸ ਦਈਏ ਕਿ ਫ਼ਿਲਮ ਦੇ ਅਦਾਕਾਰ ਆਦਰਸ਼ ਗੌਰਵ ਨੂੰ ਹਾਲ ਹੀ ਵਿੱਚ ‘ਦਿ ਵ੍ਹਾਈਟ ਟਾਈਗਰ’ ਲਈ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ (ਬਾਫਟਾ) ਅਵਾਰਡਜ਼ ਲਈ ਸਰਬੋਤਮ ਲੀਡ ਅਦਾਕਾਰ ਵਜੋਂ ਨੋਮੀਨੇਟ ਕੀਤਾ ਗਿਆ ਸੀ।

 

ਜ਼ਿਕਰਯੋਗ ਹੈ ਕਿ 93ਵੇਂ ਆਸਕਰ ਪੁਰਸਕਾਰਾਂ ਦੀ ਘੋਸ਼ਣਾ 25 ਅਪ੍ਰੈਲ ਨੂੰ ਅਮਰੀਕਾ ਦੇ ਲਾਸ ਏਂਜਲਸ ਵਿਖੇ ਕੀਤੀ ਜਾਵੇਗੀ।