ਅੰਮ੍ਰਿਤਸਰ: ਪੰਜਾਬ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਹੈ ਰਹੇ ਹਨ। ਇਸ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਡੀਸੀ ਨੇ ਇਕ ਵੱਖਰਾ ਹੀ ਫਰਮਾਨ ਜਾਰੀ ਕਰ ਦਿੱਤਾ ਹੈ। ਇਸ ਫਰਮਾਨ 'ਚ ਜੇਕਰ ਕੋਈ ਇੰਡੋਰ ਅਤੇ ਆਊਟਡੋਰ ਅਤੇ ਕਿਸੇ ਸਮਾਗਮ 'ਚ ਜਾਣਾ ਚਾਹੁੰਦਾ ਹੈ ਤਾਂ ਉਸ ਵਿਅਕਤੀ ਨੂੰ 72 ਘੰਟੇ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ।
ਇੰਨਾ ਹੀ ਨਹੀਂ ਉਸ ਦੀ ਰਿਪੋਰਟ ਵੀ ਉਸ ਦੀ ਜੇਬ 'ਚ ਹੋਣੀ ਚਾਹੀਦੀ ਹੈ। ਜੇਕਰ ਕੋਈ ਕੋਰੋਨਾ ਟੈਸਟ ਨਹੀਂ ਕਰਵਾਉਂਦਾ ਹੈ ਤਾਂ ਕੋਰੋਨਾ ਵੈਕਸੀਨ ਲਾਉਣੀ ਜ਼ਰੂਰੀ ਹੋਵੇਗੀ। ਨਹੀਂ ਤਾਂ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ।
ਡੀਸੀ ਗੁਰਪ੍ਰੀਤ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪਿਛਲੇ ਹਫਤੇ 'ਚਕੋਰੋਨਾ ਨਾਲ 16 ਮੌਤਾਂ ਹੋ ਚੁਕੀਆ ਹਨ। ਜਿਥੇ ਵੀ ਲੋਕ ਇਕੱਠੇ ਹੁੰਦੇ ਹਨ ਉਥੇ ਲੋਕ ਮਾਸਕ ਨਹੀਂ ਪਾਉਂਦੇ। ਅਤੇ ਨਾ ਹੀ ਪੈਲੇਸ ਵਾਲੇ ਉਨ੍ਹਾਂ ਨੂੰ ਮਾਸਕ ਪਾਉਣਾ ਲਾਜ਼ਮੀ ਕਰਦੇ ਹਨ। ਇਸੇ ਲਈ ਹੀ ਇਹ ਆਡਰ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ:
ਹਰਸਿਮਰਤ ਬਾਦਲ ਨੂੰ ਅਜੇ ਵੀ ਮਿਲ ਰਹੀਆਂ ਕੇਂਦਰੀ ਮੰਤਰੀ ਵਾਲੀਆਂ ਸੁਵਿਧਾਵਾਂ, ਰਾਜਾ ਵੜਿੰਗ ਨੇ ਦਿੱਤੀ ਚੇਤਾਵਨੀ
ਜਨਮਦਿਨ ਦੇ ਅਗਲੇ ਦਿਨ ਹੀ ਆਮਿਰ ਖਾਨ ਨੇ ਲਿਆ ਵੱਡਾ ਫੈਸਲਾ, ਕੀਤਾ ਸਭ ਨੂੰ ਹੈਰਾਨ
https://play.google.com/store/
https://apps.apple.com/in/app/