ਸ਼੍ਰੀਨਗਰ: ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਜੈਸ਼ ਦਾ ਚੋਟੀ ਦਾ ਕਮਾਂਡਰ ਸੱਜਾਦ ਅਫ਼ਗ਼ਾਨੀ ਮਾਰਿਆ ਗਿਆ ਹੈ। ਸੱਜਾਦ ਅਫ਼ਗ਼ਾਨੀ ਦਾ ਅਸਲ ਨਾਂ ਵਿਲਾਇਤ ਹੈ। ਕੱਲ੍ਹ ਵੀ ਲੋਕਲ ਕਸ਼ਮੀਰੀ ਅੱਤਵਾਦੀ ਜਹਾਂਗੀਰ ਨੂੰ ਸੁਰੱਖਿਆ ਬਲਾਂ ਨੇ ਢੇਰ ਕੀਤਾ ਸੀ। ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਨੇ ਦੋਵੇਂ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦਾ ਹੌਸਲਾ ਵਧਾਇਆ।


 


ਦੱਸ ਦੇਈਏ ਕਿ ਸ਼ੋਪੀਆਂ ’ਚ ਪਿਛਲੇ ਤਿੰਨ ਦਿਨਾਂ ਤੋਂ ਮੁਕਾਬਲਾ ਜਾਰੀ ਹੈ। ਇੱਥੇ ਰਾਵਲਪੁਰਾ ਇਲਾਕੇ ’ਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਹੈ। ਸਨਿੱਚਰਵਾਰ ਨੂੰ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਸਨਿੱਚਰਵਾਰ ਨੂੰ ਰਾਤ ਕਾਰਣ ਆਪਰੇਸ਼ਨ ਕੀਤਾ ਗਿਆ ਸੀ।


 


ਐਤਵਾਰ ਸਵੇਰੇ ਇੱਕ ਅੱਤਵਾਦੀ ਨੇ ਮਕਾਨ ’ਚੋਂ ਨਿੱਕਲ ਕੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ, ਜਵਾਬੀ ਕਾਰਵਾਈ ’ਚ ਉਹ ਮਾਰਿਆ ਗਿਆ। ਉਸ ਅੱਤਵਾਦੀ ਦੀ ਸ਼ਨਾਖ਼ਤ ਬਾਅਦ ’ਚ ਜਹਾਂਗੀਰ ਵਜੋਂ ਹੋਈ ਸੀ। ਇਸ ਕਾਮਯਾਬੀ ’ਚ ਹੈਰਾਨੀ ਦੀ ਗੱਲ ਇਹ ਹੈ ਕਿ ਵਾਦੀ ’ਚ ਹਾਲੇ ਜੈਸ਼ ਤੇ ਲਸ਼ਕਰ ਦੇ ਅੱਤਵਾਦੀ ਮੌਜੂਦ ਹਨ। ਫ਼ਿਲਹਾਲ ਸੁਰੱਖਿਆ ਬਲਾਂ ਨੇ ਆਪਰੇਸ਼ਨ ਜਾਰੀ ਰੱਖਿਆ ਹੈ।


 


ਸੱਜਾਦ ਅਫ਼ਗ਼ਾਨੀ ਸਥਾਨਕ ਨਾਗਰਿਕ ਹੈ ਤੇ ਕਈ ਸਾਲਾਂ ਤੋਂ ਸਰਗਰਮ ਸੀ। ਸਾਲ 2008 ’ਚ ਉਸ ਦਾ ਨਾਂਅ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 2015 ਤੋਂ ਉਹ ਅੱਤਵਾਦ ਦੀਆਂ ਸਰਗਰਮ ਘਟਨਾਵਾਂ ’ਚ ਸ਼ਾਮਲ ਰਿਹਾ ਸੀ। ਪਹਿਲਾਂ ਉਹ ਲਸ਼ਕਰ ਨਾਲ ਰਿਹਾ ਤੇ ਫਿਰ ਬਾਅਦ ’ਚ ਜੈਸ਼-ਏ-ਮੁਹੰਮਦ ਨਾਲ ਜੁੜ ਗਿਆ।


 


ਇਸੇ ਲਈ ਮੰਨਿਆ ਜਾ ਰਿਹਾ ਹੈ ਕਿ ਸੱਜਾਦ ਦਾ ਸੰਪਰਕ ਦੋਵੇਂ ਅੱਤਵਾਦੀ ਸੰਗਠਨਾਂ ਦੇ ਟੌਪ ਕਮਾਂਡਰ ਨਾਲ ਸੀ। ਉਹ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਮੀਟਿੰਗ ਕਰਨ ਵਾਲੇ ਸਨ।


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904