ਮੁੰਬਈ: ਬਾਲੀਵੁੱਡ ਐਕਟਰਸ ਪ੍ਰਿਅੰਕਾ ਚੋਪੜਾ ਅਤੇ ਅਮਰੀਕੀ ਪੌਪ ਸਿੰਗਰ ਨਿੱਕ ਜੋਨਸ ਨੇ ਹਾਲ ਹੀ ‘ਚ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਚੁਣਿਆ ਹੈ। ਹੁਣ ਦੋਵੇਂ ਆਪਣੇ ਹਨੀਮੂਨ ਦਾ ਆਨੰਦ ਓਮਾਨ ‘ਚ ਮਾਣ ਰਹੀ ਹੈ। ਪੀਸੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ‘ਚ ਰੇਤ ‘ਤੇ ਦਿਲ ਬਣਿਆ ਹੋਇਆ ਸੀ ਅਤੇ ਉਸ ‘ਚ ਐਨ.ਜੇ. ਅਤੇ ਪੀ.ਸੀ.ਜੇ. ਲਿਖਿਆ ਹੈ।

ਪ੍ਰਿਅੰਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਦਿਲ ਤੇ ਚੁੰਮਣ ਵਾਲਾ ਇਮੋਜੀ ਬਣਾਇਆ ਹੈ। ਇਸ ਤਸਵੀਰ ਤੋਂ ਇਲਾਵਾ ਇੰਸਟਾਗ੍ਰਾਮ ‘ਤੇ ਇੱਕ ਹੋਰ ਤਸਵੀਰ ਵਾਇਰਲ ਹੋ ਹਰੀ ਹੈ ਜਿਸ ‘ਚ ਪ੍ਰਿਅੰਕਾ ਅਤੇ ਨਿੱਕ ਦੋਵੇਂ ਇੱਕਠੇ ਧੁਪ ‘ਚ ਸਮਾਂ ਬਿਤਾ ਰਹੇ ਹਨ। ਪੀ.ਸੀ. ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ‘Marital bliss they say’.


ਦੋਵਾਂ ਦੀ ਇਹ ਰੋਮਾਂਟਿਕ ਤਸਵੀਰ ਦੇਖ ਉਨ੍ਹਾਂ ਦੀ ਕੈਮਿਸਟ੍ਰੀ ਸਾਫ਼ ਨਜ਼ਰ ਆ ਰਹੀ ਹੈ। ਆਪਣੇ ਹਨੀਮੂਨ ‘ਤੇ ਜਾਣ ਤੋਂ ਪਹਿਲਾਂ ਨਿੱਕ ਅਤੇ ਪ੍ਰਿਅੰਕਾ ਬਿਜਨਸਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਸੰਗੀਤ ‘ਚ ਪਹੁੰਚੇ ਸੀ। ਜਿਸ ‘ਚ ਪੀ.ਸੀ. ਨੇ ਧਮਾਕੇਦਾਰ ਡਾਂਸ ਪ੍ਰਫਾਰਮੈਂਸ ਵੀ ਕੀਤੀ ਸੀ।

ਪ੍ਰਿਅੰਕਾ ਹਨੀਮੂਨ ਤੋਂ ਵਾਪਸ ਆ ਕੇ ਆਪਣੀ ਫ਼ਿਲਮ ‘ਦ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਪੂਰੀ ਕਰੇਗੀ, ਜਿਸ ਦੇ ਲਈ ਉਹ ਅਹਿਮਦਾਬਾਦ ਜਾਵੇਗੀ। ਇਸ ਤੋਂ ਇਲਾਵਾ ਵੀ ਪੀ.ਸੀ. ਕੋਲ ਕੁਝ ਹੋਰ ਵੀ ਪ੍ਰੋਜੈਕਟਸ ਹਨ।