ਨਵੀਂ ਦਿੱਲੀ: ਹਾਲ ਹੀ ‘ਚ ਵ੍ਹੱਟਸਐਪ ਨੇ ਵੌਈਸ ਮੈਸੇਜ ਲਈ ਇੱਕ ਖ਼ਾਸ ਫੀਚਰ ਪੇਸ਼ ਕੀਤਾ ਸੀ, ਜਿਸ ‘ਚ ਯੂਜ਼ਰਸ ਨੂੰ ਵੱਖ-ਵੱਖ ਵਾਇਸ ਮੈਸੇਜ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ। ਹੁਣ ਫੇਸਬੁੱਕ, ਵ੍ਹੱਟਸਐਪ ਵਾਲਾ ਇਹ ਫੀਚਰ ਇੰਸਟਾਗ੍ਰਾਮ ‘ਚ ਵੀ ਪੇਸ਼ ਕਰ ਰਹੀ ਹੈ। ਮੋਬਾਈਲ ਨੈਟਵਰਕਿੰਗ ਸਾਈਟ ਇੰਸਟਾਗ੍ਰਾਮ ਦੇ ਇਸ ਫੀਚਰ ਨੂੰ ਵੌਕੀ-ਟੌਕੀ ਦਾ ਨਾਂਅ ਦਿੱਤਾ ਗਿਆ ਹੈ।

ਇਹ ਇੰਸਟਾਗ੍ਰਾਮ ‘ਚ ਵੀ ਉਸੇ ਤਰ੍ਹਾਂ ਕੰਮ ਕਰੇਗਾ ਜਿਵੇਂ ਇਹ ਵ੍ਹੱਟਸਐਪ ‘ਚ ਕੰਮ ਕਰਦਾ ਹੈ। ਇਸ ਨੂੰ ਯੂਜ਼ ਕਰਨ ਲਈ ਚੈਟ ਵਿੰਡੋ ‘ਚ ਜਾਣਾ ਪਵੇਗਾ ਅਤੇ ਐੱਪ ਦੇ ਡਾਇਰੈਕਟ ਮੈਸੇਜਿੰਗ ਸੈਕਸ਼ਨ ‘ਚ ਜਾ ਕੇ ਵੌਇਸ ਮੈਸੇਜ ਕੀਤਾ ਜਾ ਸਕੇਗਾ।

ਇਸ ਦੇ ਲਈ ਯੂਜ਼ਰ ਨੂੰ ਸਕਰੀਨ ‘ਤੇ ਨਜ਼ਰ ਆ ਰਹੇ ਮਾਈਕ ‘ਤੇ ਟੈਪ ਕਰ ਰੱਖਣਾ ਪਵੇਗਾ ਅਤੇ ਜੋ ਵੀ ਮੈਸੇਜ ਭੇਜਣਾ ਹੈ ਉਹ ਰਿਕਾਰਡ ਹੋ ਜਾਵੇਗਾ। ਮਾਈਕ ਦਾ ਬਟਨ ਛੱਡਦੇ ਹੀ ਇਹ ਵਾਈਸ ਮੈਸੇਜ ਸਾਹਮਣੇ ਵਾਲੇ ਨੂੰ ਚਲਾ ਜਾਵੇਗਾ। ਲਗਾਤਾਰ ਚੈਟ ਕਰਨ ਵਾਲਿਆਂ ਦੇ ਲਈ ਇਹ ਫੀਚਰ ਕਾਫੀ ਫਾਇਦੇਮੰਦ ਸਾਬਿਤ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਮੈਸੇਜ ਟਾਈਪ ਨਹੀਂ ਕਰਨਾ ਪਵੇਗਾ।