ਚੰਡੀਗੜ੍ਹ: ਵ੍ਹੱਟਸਐਪ ਗਰੁੱਪ ਵਿੱਚ ਸ਼ਾਮਲ ਕਰਨ ਸਮੇਂ ਹੁਣ ਹਰ ਵਰਤੋਂਕਾਰ ਦੀ ਹਾਮੀ ਲਾਜ਼ਮੀ ਹੋ ਸਕਦੀ ਹੈ। ਭਾਰਤ ਸਰਕਾਰ ਨੇ ਕੰਪਨੀ ਨੂੰ ਇਹ ਸੁਵਿਧਾ ਦੇਣ ਲਈ ਕਿਹਾ ਹੈ ਤਾਂ ਜੋ ਕਿਸੇ ਦੀ ਮਰਜ਼ੀ ਖ਼ਿਲਾਫ਼ ਕੋਈ ਕਿਸੇ ਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਨਾ ਕਰ ਸਕੇ।
ਭਾਰਤ ਸਰਕਾਰ ਦੇ ਇਲੈਟ੍ਰੌਨਿਕਸ ਤੇ ਸੂਚਨਾ ਤਕਨੀਕੀ ਮੰਤਰਾਲੇ ਨੇ ਫੇਸਬੁੱਕ ਦੀ ਮਲਕੀਅਤ ਵਾਲੇ ਸੰਦੇਸ਼ ਭੇਜਣ ਵਾਲੀ ਮੋਬਾਈਲ ਐਪ ਕੰਪਨੀ ਵ੍ਹੱਟਸਐਪ ਨੂੰ ਕਿਹਾ ਹੈ ਕਿ ਉਹ ਗਰੁੱਪ ਵਿੱਚ ਸ਼ਾਮਲ ਹੋਣ ਲਈ ਯੂਜ਼ਰ ਤੋਂ ਉਸ ਦੀ ਮਰਜ਼ੀ ਬਾਰੇ ਪੁੱਛੇ। ਦਰਅਸਲ, ਸਰਕਾਰ ਕੋਲ ਕਈ ਸ਼ਿਕਾਇਤਾਂ ਪੁੱਜੀਆਂ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਤੋਂ ਬਗ਼ੈਰ ਹੀ ਵ੍ਹੱਟਸਐਪ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਵ੍ਹੱਟਐਪ ਨੇ ਦੋ ਵਾਰ ਗਰੁੱਪ ਛੱਡਣ ਵਾਲੇ ਯੂਜ਼ਰ ਨੂੰ ਐਡਮਿਨ ਵੱਲੋਂ ਮੁੜ ਤੋਂ ਸ਼ਾਮਲ ਕਰਨ ਦੇ ਹੱਕ ਖੋਹ ਲਏ ਸਨ। ਕੰਪਨੀ ਨੇ ਅਜਿਹਾ ਹਰੇਕ ਯੂਜ਼ਰ ਦੀ ਨਿੱਜਤਾ ਨੂੰ ਬਰਕਰਾਰ ਰੱਖਣ ਲਈ ਕੀਤਾ ਹੈ।