ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ 'ਚ ਲੜਾਈ ਹੋ ਗਈ ਹੈ। ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ। ਇਹ ਲੜਾਈ ਅਜਿਹੀ ਸੀ ਕਿ ਪ੍ਰਿਯੰਕਾ ਚੋਪੜਾ ਨੂੰ ਅਪਸ਼ਬਦ ਬੋਲਦੇ ਵੀ ਦੇਖਿਆ ਗਿਆ। ਗੁੱਸੇ 'ਚ ਨਿੱਕ ਤੇ ਪ੍ਰਿਯਕਾਂ ਨੂੰ ਗੱਡੀ 'ਚੋਂ ਉਤਾਰਦੇ ਵੀ ਵੇਖਿਆ ਗਿਆ।


ਹਾਲ ਹੀ 'ਚ ਆਪਣੀ ਦੂਜੀ ਐਨੀਵਰਸਰੀ ਸੈਲੀਬ੍ਰੇਟ ਕਰਨ ਵਾਲੇ ਨਿੱਕ ਪ੍ਰਿਯੰਕਾ ਦੀ ਇਹ ਪਹਿਲੀ ਲੜਾਈ ਹੈ। ਇਹ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ, ਪਰ ਇਸ ਲੜਾਈ ਦੀ ਸੱਚਾਈ ਇਹ ਹੈ ਕਿ ਪ੍ਰਿਯੰਕਾ ਤੇ ਨਿੱਕ ਜਲਦ ਹੀ ਹਾਲੀਵੁਡ ਫਿਲਮ 'ਟੈਕਸਸ ਫਾਰ ਯੂ'  'ਚ ਕੈਮਿਓ ਕਰਦੇ ਦਿਖਣਗੇ। ਉਸ ਹੀ  ਫਿਲਮ ਦੀ ਸ਼ੂਟਿੰਗ ਅੱਜ ਕੱਲ੍ਹ ਲੰਡਨ 'ਚ ਚੱਲ ਰਹੀ ਹੈ।



ਕਿਸਾਨੀ ਅੰਦੋਲਨ ਖ਼ਤਮ ਹੁੰਦਿਆਂ ਹੀ ਪੰਜਾਬ 'ਚੋਂ ਪੁਰਾਣੀਆਂ ਸਿਆਸੀ ਪਾਰਟੀਆਂ ਦਾ ਸਫਾਇਆ! ਬਦਲਣ ਲੱਗੇ ਸਮੀਕਰਨ

ਇਸ ਜਦ ਇੱਕ ਕੈਬ ਦਾ ਸੀਨ ਸ਼ੂਟ ਹੋ ਰਿਹਾ ਸੀ ਉਸ ਸੀਨ 'ਚ ਦੋਹਾਂ ਨੇ ਲੜਾਈ ਕਰਨੀ ਸੀ। ਰੀਅਲ ਲੋਕੇਸ਼ਨ ਹੋਣ ਕਰਕੇ ਹਰ ਪਾਸੇ ਇਹ ਗੱਲ ਫੈਲ ਗਈ ਕਿ ਪ੍ਰਿਯੰਕਾ ਤੇ ਨਿੱਕ ਦੀ ਲੜਾਈ ਹੋ ਗਈ ਹੈ। ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਪ੍ਰਿਯੰਕਾ ਨੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ