ਨਵੀਂ ਦਿੱਲੀ: ਐਪਲ (Apple) ਨੇ ਆਪਣਾ ਪਹਿਲਾ ਓਵਰ ਈਅਰ ਹੈੱਡਫੋਨ ਏ AirPods Max ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਪ੍ਰੀਮੀਅਮ ਹੈੱਡਫੋਨ ਦੀ ਕੀਮਤ 59,900 ਰੁਪਏ ਰੱਖੀ ਹੈ ਅਤੇ ਇਸ ਨੂੰ ਪ੍ਰੀ-ਆਰਡਰ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ। ਇਸ ਹੈੱਡਫੋਨ ਦੀ ਵਿਕਰੀ 15 ਦਸੰਬਰ ਤੋਂ ਸ਼ੁਰੂ ਹੋਵੇਗੀ। ਕੰਪਨੀ ਨੇ ਇਸ ਹੈੱਡਫੋਨ ਨੂੰ ਸਪੇਸ ਗ੍ਰੇ, ਸਕਾਈ ਬਲਿਊ ਸਿਲਵਰ, ਪਿੰਕ ਅਤੇ ਗ੍ਰੀਨ ਕਲਰ ਆਪਸ਼ਨਸ 'ਚ ਉਪਲੱਬਧ ਕਰਵਾਇਆ ਹੈ। ਏਅਰਪੌਡਜ਼ ਮੈਕਸ ਦੇ ਫੀਚਰਸ ਬਾਰੇ ਗੱਲ ਕਰੀਏ ਤਾਂ ਇਸ 'ਚ ਐਡਪਟਿਵ EQ ਸਮੇਤ ਨਵਾਈਜ਼ ਕੈਂਸਲੇਸ਼ਨ ਮਿਲੇਗੀ।


ਨਾਲ ਹੀ ਇਸ 'H1 ਚਿੱਪਸੈੱਟ ਦਾ ਸਪੋਰਟ ਵੀ ਹੈ। ਏਅਰਪੌਡਜ਼ ਮੈਕਸ ਵਿਚ accelerometer ਅਤੇ gyroscope ਮੌਜੂਦ ਹਨ। ਇਨ੍ਹਾਂ ਜ਼ਰੀਏ ਤੁਸੀਂ ਰਿਅਲ ਟਾਈਮ ਵਿਚ ਹੈੱਡ ਮੂਮੈਂਟ ਨੂੰ ਟ੍ਰੈਕ ਕਰ ਸਕਦੇ ਹੋ। ਇਸ ਵਿਚ ਆਪਟੀਕਲ ਅਤੇ ਪੋਜੀਸ਼ਨ ਸੈਂਸਰ ਹੈ ਜੋ ਕੰਨਾਂ ਤੋਂ ਇਨ੍ਹਾਂ ਨੂੰ ਹਟਾ ਕੇ ਡਿਟੈਕਟ ਕਰ ਲੈਂਦੇ ਹਨ। ਉਨ੍ਹਾਂ ਨੂੰ ਉੱਤੇ ਚੁੱਕਣ ਜਾਂ ਹਟਾਉਣ 'ਤੇ ਆਵਾਜ਼ ਨੂੰ ਰੋਕਦੇ ਹਨ।

AirPods Max ਵਿਚ ਸਪਾਂਟੀਅਲ ਆਡੀਓ, ਟ੍ਰਾਂਸਪਰੇਂਸੀ ਮੋਡ ਵਰਗੀਆਂ ਤਕਨੀਕੀ ਫੀਚਰਸ ਦਿੱਤੇ ਗਏ ਹਨ ਇਸ ਤੋਂ ਇਲਾਵਾ ਏਅਰਪੌਡਜ਼ ਮੈਕਸ ਵਿਚ ਸਟੀਲ ਹੈਡਬੈਂਡ ਦਿੱਤਾ ਗਿਆ ਹੈ ਇਹ ਸਟੀਲ ਹੈਡਬੈਂਡ ਵੱਖ-ਵੱਖ ਹੈੱਡਸ਼ੈਪ ਅਤੇ ਸਾਈਜ਼ ਮੁਤਾਬਕ ਐਡਜਸਟ ਕੀਤਾ ਜਾ ਸਕਦਾ ਹੈ

ਏਅਰਪੌਡਜ਼ ਮੈਕਸ 'ਚ ਡਿਜੀਟਲ ਕਰਾਉਨ ਦਿੱਤਾ ਗਿਆ ਹੈ, ਜੋ ਉਪਭੋਗਤਾਵਾਂ ਨੂੰ ਵਾਲੀਅਮ ਨੂੰ ਕੰਟ੍ਰੋਲ ਕਰਨ ਦੀ ਪ੍ਰਮਿਸ਼ਨ ਦਿੰਦਾ ਹੈ। ਯਾਨੀ ਗਾਣੇ ਨੂੰ ਚਲਾਉਣ ਅਤੇ ਰੋਕਣ ਨਾਲ, ਕਾਲਿੰਗ ਨੂੰ ਵੀ ਨਿਯੰਤਰਣ ਕੀਤਾ ਜਾ ਸਕਦਾ ਹੈ। ਆਡੀਓ ਕੁਆਲਟੀ ਦੀ ਗੱਲ ਕਰੀਏ ਤਾਂ ਏਅਰਪੌਡਜ਼ ਮੈਕਸ ਦਾ 40mm ਅਤੇ ਡਿਊਲ ਨਿਓਡੀਮੀਅਮ ਰਿੰਗ ਮੈਗਨੇਟ ਮੋਟਰ ਦਾ ਡਾਇਨਾਮਿਕ ਡਰਾਈਵਰ ਹੈ।

ਦਮਦਾਰ ਬੈਟਰੀ

ਇਸ ਪ੍ਰੀਮੀਅਮ ਵਾਇਰਲੈੱਸ ਹੈੱਡਫੋਨ 'ਚ ਸਿੰਗਲ ਚਾਰਜ '20 ਘੰਟਿਆਂ ਦੀ ਬੈਟਰੀ ਲਾਈਫ ਮਿਲੇਗੀ। ਇਸ ਨੂੰ ਐਪਲ ਦੇ ਲਾਈਟਿੰਗ ਕਨੈਕਟਰ ਨਾਲ ਚਾਰਜ ਕੀਤਾ ਜਾ ਸਕਦਾ ਹੈ। ਐਪਲ ਏਅਰਪੌਡਸ ਮੈਕਸ ਦੇ ਨਾਲ ਇੱਕ ਸਾਫਟ ਸਲਿਮ ਸਮਾਰਟ ਕੇਸ ਦਿੱਤਾ ਜਾਵੇਗਾ ਜੋ ਏਅਰਪੌਡਜ਼ ਮੈਕਸ ਨੂੰ ਸੁਰੱਖਿਅਤ ਰੱਖੇਗਾ। ਨਾਲ ਹੀ ਇਸਨੂੰ ਅਲਟ੍ਰਾ ਲੋਅ ਪਾਵਰ ਸਟੇਟ ਵਿੱਚ ਵੀ ਰੱਖੇਗਾ। ਐਪਲ ਦਾ ਦਾਅਵਾ ਹੈ ਕਿ ਇਹ ਪੰਜ ਮਿੰਟ ਚਾਰਜ ਕਰਨ ਤੋਂ ਬਾਅਦ ਡੇਢ ਘੰਟਾ ਮਿਊਜ਼ਿਕ ਪਲੇਅ ਕਰ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904