ਦੇਸੀ ਗਰਲ ਪ੍ਰਿਅੰਕਾ ਜਲਦੀ ਹੀ ਕਰੇਗੀ ਵੈੱਬ ਸੀਰੀਜ਼ ‘ਚ ਐਂਟਰੀ, ਬਣੇਗੀ ਸੁਪਰਹੀਰੋ
ਏਬੀਪੀ ਸਾਂਝਾ | 22 Aug 2019 06:27 PM (IST)
ਐਕਟਰਸ ਪ੍ਰਿਅੰਕਾ ਚੋਪੜਾ ਨੈੱਟਫਲਿਕਸ ‘ਤੇ ਆਉਣ ਵਾਲੇ ਨਵੇਂ ਪ੍ਰੋਜੈਕਟ ਤਹਿਤ ਬਣਨ ਵਾਲੀ ਸੁਪਰਹੀਰੋ ਫ਼ਿਲਮ ‘ਵੀ ਕੈਨ ਬੀ ਹੀਰੋਜ਼’ ‘ਚ ਨਜ਼ਰ ਆਉਣ ਵਾਲੀ ਹੈ। ਅਜੇ ਤਕ ਇਹ ਸਾਫ਼ ਨਹੀਂ ਹੋਇਆ ਕਿ ਇਸ ਸੀਰੀਜ਼ ‘ਚ ਪ੍ਰਿਅੰਕਾ ਕਿਹੜੇ ਕਿਰਦਾਰ ‘ਚ ਨਜ਼ਰ ਆਵੇਗੀ।
ਮੁੰਬਈ: ਐਕਟਰਸ ਪ੍ਰਿਅੰਕਾ ਚੋਪੜਾ ਨੈੱਟਫਲਿਕਸ ‘ਤੇ ਆਉਣ ਵਾਲੇ ਨਵੇਂ ਪ੍ਰੋਜੈਕਟ ਤਹਿਤ ਬਣਨ ਵਾਲੀ ਸੁਪਰਹੀਰੋ ਫ਼ਿਲਮ ‘ਵੀ ਕੈਨ ਬੀ ਹੀਰੋਜ਼’ ‘ਚ ਨਜ਼ਰ ਆਉਣ ਵਾਲੀ ਹੈ। ਅਜੇ ਤਕ ਇਹ ਸਾਫ਼ ਨਹੀਂ ਹੋਇਆ ਕਿ ਇਸ ਸੀਰੀਜ਼ ‘ਚ ਪ੍ਰਿਅੰਕਾ ਕਿਹੜੇ ਕਿਰਦਾਰ ‘ਚ ਨਜ਼ਰ ਆਵੇਗੀ ਪਰ ਇਹ ਸਾਫ਼ ਹੈ ਕਿ ਫ਼ਿਲਮ ਬੱਚਿਆਂ ਲਈ ਬਣਾਈ ਜਾ ਰਹੀ ਹੈ। ਫ਼ਿਲਮ ਨੂੰ ‘ਸਪਾਈਡ ਕਿਡਸ’ ਫ੍ਰੈਂਚਾਈਜ਼ੀ ਦੇ ਡਾਇਰੈਕਟਰ ਰਾਬਰਰਟ ਰਾਡ੍ਰਿਗਸ ਨੇ ਲਿਖਿਆ, ਡਾਇਰੈਕਟ ਤੇ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਕਹਾਣੀ ‘ਚ ਦੱਸਿਆ ਗਿਆ ਹੈ ਕਿ ਕਿਵੇਂ ਬੱਚਿਆਂ ਦਾ ਇੱਕ ਗਰੁੱਪ ਉਸ ਧਰਤੀ ਨੂੰ ਬਚਾਉਂਦਾ ਹੈ, ਜਦੋਂ ਸਾਰੇ ਸੁਪਰਹੀਰੋਜ਼ ਨੂੰ ਏਲੀਅਨਸ ਅਗਵਾ ਕਰ ਲੈਂਦੇ ਹਨ। ਇਸ ਦੌਰਾਨ ‘ਕਵਾਂਟਿਕੋ’ ਸੀਰੀਜ਼ ਦੀ ਐਕਟਰ ਦੀ ਮਰਾਠੀ ਪ੍ਰੋਡਕਸ਼ਨ ‘ਚ ਬਣੀ ‘ਪਾਣੀ’ ਨੇ ਹਾਲ ਹੀ ‘ਚ ਵਾਤਾਵਰਣ ਸੰਰਖਣ ਕੈਟਾਗਿਰੀ ‘ਚ ਬੇਸਟ ਫ਼ਿਲਮ ਦਾ ਐਵਾਰਡ ਜਿੱਤਿਆ ਹੈ। ਪੀਸੀ ਨੇ ਟਵੀਟ ਕਰ ਕਿਹਾ, “ਮੈਨੂੰ ਪਾਣੀ ਜਿਹੀਂ ਫ਼ਿਲਮ ਨੂੰ ਪ੍ਰੋਡਿਊਸ ਕਰ ਫਕਰ ਮਹਿਸੂਸ ਹੋਇਆ। ਡਾਇਰੈਕਟਰ ਤੇ ਸਾਡੀ ਟੀਮ ਨੂੰ ਦੂਜਾ ਨੈਸ਼ਨਲ ਐਵਾਰਡ ਮਿਲਣ ‘ਤੇ ਵਧਾਈ।”