ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ। ਅਮਰੀਕਾ ਵੱਲੋਂ ਹਾਲ ਹੀ ‘ਚ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ। ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਅਮਰੀਕਾ ਦੇ ਇਸ ਕਦਮ ਨਾਲ ਉਨ੍ਹਾਂ ਦੇ ਦੇਸ਼ ਨੂੰ ਨਵੇਂ ਖ਼ਤਰੇ ਪੈਦਾ ਹੋ ਗਏ ਹਨ। ਪੁਤਿਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਰੂਸ ਇਸ ਦਾ ਜਵਾਬ ਜ਼ਰੂਰ ਦੇਵੇਗਾ।


ਐਫੇ ਨਿਊਜ਼ ਦੀ ਸੂਚਨਾ ਮੁਤਾਬਕ ਬੁੱਧਵਾਰ ਨੂੰ ਇੱਥੇ ਫਿਨਿਸ਼ ਰਾਸ਼ਟਰਪਤੀ ਸੂਲੀ ਨਿਈਨਿਸਟੋ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਪੁਤਿਨ ਨੇ ਕਿਹਾ ਕਿ ਅਮਰੀਕਾ ਦੇ ਇਸ ਕਦਮ ਨਾਲ ਰੂਸੀ ਸਰਕਾਰ ਨਿਰਾਸ਼ ਹੈ ਕਿਉਂਕਿ ਅਮਰੀਕਾ ਨੇ ਇਹ ਨਵਾਂ ਮਿਜ਼ਾਈਲ ਪਰੀਖਣ 1987 ਦੇ ਇੰਟਰਮਿਡੀਏਟਰ-ਰੇਂਜ ਨਿਊਕਲੀਅਰ ਪ੍ਰਾਪਰਟੀਜ਼ ਨੂੰ ਗੈਰ ਰਸਮੀ ਤੌਰ ‘ਤੇ ਤਿਆਗਣ ਦੇ ਤਿੰਨ ਹਫਤੇ ਤੋਂ ਵੀ ਘੱਟ ਸਮੇਂ ‘ਚ ਕੀਤਾ ਹੈ। ਪੁਤਿਨ ਨੇ ਕਿਹਾ ਕਿ ਸੰਧੀ ਹਟਣ ਤੋਂ ਬਾਅਦ ਅਮਰੀਕੀਆਂ ਨੇ ਇਸ ਮਿਜ਼ਾਈਲ ਦਾ ਤੇਜ਼ੀ ਨਾਲ ਪ੍ਰੀਖਣ ਕੀਤਾ ਹੈ।



ਪੁਤਿਨ ਨੇ ਅੱਗੇ ਕਿਹਾ, “ਸਾਨੂੰ ਇਸ ਗੱਲ ‘ਤੇ ਯਕੀਨ ਕਰਨ ਦਾ ਮਜਬੂਤ ਕਾਰਨ ਹੈ ਕਿ ਉਨ੍ਹਾਂ ਨੇ ਸੰਧੀ ਤੋਂ ਬਾਹਰ ਨਿਕਲਣ ਦੇ ਬਹਾਨੇ ਲੱਭਣੇ ਸ਼ੁਰੂ ਕਰਨ ਤੋਂ ਪਹਿਲਾਂ ਸਮੁੰਦਰ ‘ਚ ਮਿਜ਼ਾਈਲ ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ।” ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਨਵੇਂ ਖ਼ਤਰਿਆਂ ਦੇ ਸੰਕੇਤ ਦੇ ਰਿਹਾ ਹੈ ਜਿਸ ਦਾ ਅਸੀਂ ਜਵਾਬ ਦਿਆਂਗੇ।