ਪ੍ਰਿਅੰਕਾ ਦੇ ਹੋਣ ਵਾਲੇ ਸਹੁਰੇ ਕਰੋੜਾਂ ਦੇ ਕਰਜ਼ਈ
ਏਬੀਪੀ ਸਾਂਝਾ | 02 Sep 2018 12:52 PM (IST)
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਹੋਣ ਵਾਲਾ ਸਹੁਰਾ ਤੇ ਅਮਰੀਕੀ ਗਾਇਕ ਨਿਕ ਜੋਨਸ ਦੇ ਪਿਤਾ ਪੌਲ ਜੋਨਸ ਦੀ ਰੀਅਲ ਅਸਟੇਟ ਕੰਪਨੀ 10 ਲੱਖ ਡਾਲਰ ਤੋਂ ਵੱਧ ਦੀ ਕਰਜ਼ਈ ਹੈ। ਇਸ ਵਿੱਚ ਉਸ ਦੀ ਕੰਪਨੀ ਦੇ ਕੇਸ ਹਾਰਨ ਦੇ 2.68 ਲੱਖ ਡਾਲਰ ਵੀ ਸ਼ਾਮਲ ਹਨ। ਸਮਾਚਾਰ ਵੈੱਬਸਾਈਟ ਟੀਐਮਜ਼ੈਡ ਮੁਤਾਬਕ ਇਸ ਤੋਂ ਪਹਿਲਾਂ ਨਿਕ ਦੀ ਹਿੱਸੇਦਾਰੀ ਵਿੱਚ ਜੋਨਾਸ ਬ੍ਰਦਰਜ਼ ਨੇ ਸਾਲ 2013 ਵਿੱਚ ਬੈਂਡ ਖ਼ਤਮ ਹੋਣ ਤੋਂ ਪਹਿਲਾਂ ਦੁਨੀਆ ਭਰ ਵਿੱਚ ਲੱਖਾਂ ਗੀਤ ਵੇਚੇ ਗਏ ਸਨ ਤੇ ਤਿੰਨਾਂ ਦੇ ਆਪੋ-ਆਪਣਾ ਕੰਮ ਜਾਰੀ ਰੱਖਿਆ। ਪ੍ਰਿਅੰਕਾ ਦੇ ਹੋਣ ਵਾਲੇ ਪਤੀ ਯਾਨੀ ਨਿਕ ਕੋਲ ਕਥਿਤ ਤੌਰ 'ਤੇ 2.5 ਕਰੋੜ ਡਾਲਰ ਦੀ ਜਾਇਦਾਦ ਹੈ। ਉਸ ਨੇ ਜ਼ਿਆਦਾਤਰ ਕਮਾਈ ਸੋਲੋ ਕਲਾਕਾਰ ਵਜੋਂ ਕੀਤੀ ਹੈ, ਪਰ ਉਹ ਆਪਣਾ ਕਰੀਅਰ ਅਦਾਕਾਰੀ ਦੇ ਖੇਤਰ ਵਿੱਚ ਵੀ ਸ਼ੁਰੂ ਕਰ ਰਹੇ ਹਨ। ਹਾਲ ਹੀ ਵਿੱਚ ਨਿਕ ਨੂੰ ਫ਼ਿਲਮ 'ਜੁਮਾਂਜੀ' ਦੇ ਰੀਮੇਕ ਵਿੱਚ ਦੇਖਿਆ ਗਿਆ ਸੀ। ਪ੍ਰਿਅੰਕਾ ਚੋਪੜਾ ਪਿਛਲੇ ਲੰਮੇ ਸਮੇਂ ਤੋਂ ਆਪਣੀ ਲਵ ਲਾਈਫ ਬਾਰੇ ਸੁਰਖੀਆਂ ਬਟੋਰ ਰਹੀ ਹੈ। ਹਾਲਾਂਕਿ, ਉਸ ਨੇ ਨਿੱਕ ਦੇ ਨਾਲ ਆਪਣੇ ਰਿਸ਼ਤੇ ਨੂੰ ਮੁੰਬਈ ਨੂੰ ਰੋਕੇ ਹੋਣ ਦੀ ਰਸਮ ਤੋਂ ਬਾਅਦ ਹੀ ਜਨਤਕ ਕੀਤਾ ਸੀ। ਇਸ ਤੋਂ ਪਹਿਲਾਂ ਉਹ ਆਪਣੇ ਰਿਸ਼ਤੇ ਬਾਰੇ ਟਿੱਪਣੀ ਕਰਨ ਤੋਂ ਵੀ ਬਚਦੀ ਰਹਿੰਦੀ ਸੀ। ਫਿਲਹਾਲ ਦੋਵਾਂ ਦੀ ਮੰਗਣੀ ਹੋ ਗਈ ਹੈ ਤੇ ਛੇਤੀ ਹੀ ਦੋਵੇਂ ਵਿਆਹ ਕਰਨ ਵਾਲੇ ਹਨ।