ਇਸ ਡਿਨਰ ‘ਚ ਪ੍ਰਿਅੰਕਾ ਨੇ ਜੋ ਡ੍ਰੈੱਸ ਪਾਈ ਸੀ, ਉਹ ਕਾਫੀ ਸੁਰਖੀਆਂ ‘ਚ ਹੈ। ਡਿਨਰ ‘ਤੇ ਦੇਸੀ ਗਰਲ ਕੌਪਰ ਕਲਰ ਦੀ ਡ੍ਰੈੱਸ ‘ਚ ਨਜ਼ਰ ਆਈ ਜਿਸ ‘ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਹੁਣ ਖ਼ਬਰਾਂ ਪ੍ਰਿਅੰਕਾ ਦੀ ਡ੍ਰੈੱਸ ਦੀ ਕੀਮਤ ਦੀ ਹੈ ਜਿਸ ਬਾਰੇ ਖ਼ਬਰਾਂ ਨੇ ਕਿ ਇਸ ਟੌਪ ਦੀ ਕੀਮਤ 274 ਡਾਲਰ ਤੇ ਸਕਰਟ ਦੀ ਕੀਮਤ 403 ਡਾਲਰ ਹੈ। ਇਸ ਦਾ ਮਤਲਬ ਇਸ ਦੀ ਕੀਮਤ ਹੈ 50,000 ਰੁਪਏ ਹੈ। ਇੰਨਾ ਹੀ ਨਹੀਂ ਇਸ ਡ੍ਰੈੱਸ ਦੇ ਨਾਲ ਪੀਸੀ ਨੇ ਜੋ ਸੈਂਡਲ ਪਾਏ ਹਨ, ਉਨ੍ਹਾਂ ਦੀ ਕੀਮਤ 57,517 ਰੁਪਏ ਹੈ।
ਵੀਰਵਾਰ ਨੂੰ ਪੀਸੀ ਤੇ ਨਿੱਕ ਦਿੱਲੀ ‘ਚ ਸੀ। ਹੁਣ ਦੋਵੇਂ ਮੁੰਬਈ ਆ ਚੁੱਕੇ ਹਨ। ਦੋਵਾਂ ਦਾ ਵਿਆਹ ਉਮੇਦ ਭਵਨ ‘ਚ ਹਿੰਦੂ ਤੇ ਇਸਾਈ ਰੀਤਾਂ ਮੁਤਾਬਕ ਹੋਣਾ ਹੈ। ਇਸ ਦੇ ਨਾਲ ਹੀ ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਨਹੀਂ ਆਉਣਗੀਆਂ ਜਿਨ੍ਹਾਂ ਲਈ ਕੁਝ ਇੰਤਜ਼ਾਰ ਕਰਨਾ ਪਵੇਗਾ।