ਮੁੰਬਈ: ਗਲੋਬਲ ਐਕਟ੍ਰੈਸ ਬਣ ਚੁੱਕੀ ਪ੍ਰਿਅੰਕਾ ਚੋਪੜਾ ਦੇ ਪ੍ਰਸ਼ੰਸਕ ਹੁਣ ਪੂਰੀ ਦੁਨੀਆ ਵਿੱਚ ਹਨ। ਭਾਰਤ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਹਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਤੇ ਆਪਣਾ ਨਾਂ ਕਮਾਇਆ ਹੈ। ਇੱਕ ਦਸੰਬਰ, 2018 ਨੂੰ ਉਨ੍ਹਾਂ ਅਮਰੀਕੀ ਗਾਇਕ ਨਿਕ ਜੋਨਾਸ ਨਾਲ ਵਿਆਹ ਰਚਾ ਲਿਆ ਸੀ ਤੇ ਉਸ ਤੋਂ ਬਾਅਦ ਅਮਰੀਕਾ ਦੇ ਲਾਸ ਏਂਜਲਸ ਵਿੱਚ ਸ਼ਿਫ਼ਟ ਹੋ ਗਏ ਹਨ। ਤਦ ਤੋਂ ਉਹ ਅਮਰੀਕਾ ’ਚ ਹੀ ਰਹਿ ਰਹੇ ਹਨ।
ਬਾਲੀਵੁੱਡ ’ਚ ਉਨ੍ਹਾਂ ਦੀ ਪਿਛਲੀ ਫ਼ਿਲਮ ਅਕਤੂਬਰ 2019 ’ਚ ਰਿਲੀਜ਼ ਹੋਈ ‘ਦ ਸਕਾਈ ਇਜ਼ ਪਿੰਕ’ ਸੀ। ਉਸ ਨੂੰ ਕੋਈ ਵਧੀਆ ਹੁੰਗਾਰਾ ਨਹੀਂ ਮਿਲਿਆ ਸੀ। ਫਿਰ ਵੀ ਪ੍ਰਿਅੰਕਾ ਚੋਪੜਾ ਦੀ ਅਦਾਕਾਰੀ ਦੀ ਤਾਰੀਫ਼ ਹੋਈ ਸੀ। ਸਾਲ 2019 ’ਚ ਪ੍ਰਿਅੰਕਾ ਚੋਪੜਾ ਦੀ ਕੁੱਲ ਆਮਦਨ 23.4 ਕਰੋੜ ਰੁਪਏ ਸੀ; ਜੋ ਫ਼ਿਲਮ, ਇਸ਼ਤਿਹਾਰਾਂ ਤੇ ਪ੍ਰਮੋਸ਼ਨ ਰਾਹੀਂ ਹੋਈ ਸੀ।
ਪ੍ਰਿਅੰਕਾ ਚੋਪੜਾ ਦੇ ਇੰਸਟਾਗ੍ਰਾਮ ਉੱਤੇ 6 ਕਰੋੜ ਤੋਂ ਵੱਧ ਫ਼ੌਲੋਅਰਜ਼ ਹਨ। ਉਹ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਦੇ 1.92 ਕਰੋੜ ਰੁਪਏ ਲੈਂਦੇ ਹਨ।
ਇੱਥੇ ਵੇਖੋ ਇੰਸਟਾਗ੍ਰਾਮ ਵਿਡੀਓ:
ਪ੍ਰਿਅੰਕਾ ਚੋਪੜਾ ਨੇ ਐਮੇਜ਼ੌਨ ਪ੍ਰਾਈਮ ਨਾਲ ਦੋ ਸਾਲਾਂ ਦੀ ਮਲਟੀ ਮਿਲੀਅਨ ਡਾਲਰ ਦੀ ਡੀਲ ਕੀਤੀ ਹੈ। ਇਸ ਸਮਝੌਤੇ ਨੂੰ ‘ਮਲਟੀ ਮਿਲੀਅਨ ਡਾਲਰ ਫ਼ਸਟ ਲੁੱਕ ਟੈਲੀਵਿਜ਼ਨ ਡੀਲ’ ਦਾ ਨਾਂ ਦਿੱਤਾ ਗਿਆ ਹੈ। ਉਹ ਇਸ ਤਹਿਤ ਵਿਸ਼ਵ ਪੱਧਰ ਉੱਤੇ ਟੀਵੀ ਦੀ ਦੁਨੀਆ ਵਿੱਚ ਦੇਸੀ ਕੰਟੈਂਟ ਲੈ ਕੇ ਆਉਣਗੇ।