ਕੁਲਵਿੰਦਰ ਬਿੱਲਾ ਨੇ ਵੱਡੇ ਪਰਦੇ `ਤੇ ਧਮਾਕੇਦਾਰ ਵਾਪਸੀ ਕੀਤੀ ਹੈ। ਉਨ੍ਹਾਂ ਦੀ ਫ਼ਿਲਮ ਟੈਲੀਵਿਜ਼ਨ ਦਾ ਪ੍ਰੀਮੀਅਰ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ `ਤੇ ਪੋਸਟ ਪਾ ਕੇ ਇਹ ਜਾਣਕਾਰੀ ਸ਼ੇਅਰ ਕੀਤੀ। 


ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ ਇੰਸਟਾਗ੍ਰਾਮ `ਤੇ ਟੈਲੀਵਿਜ਼ਨ ਫ਼ਿਲਮ ਦੇ ਪ੍ਰੀਮੀਅਰ ਬਾਰੇ ਜਾਣਕਾਰੀ ਦਿਤੀ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਨੂੰ ਇਹ ਫ਼ਿਲਮ ਕਿੰਨੀਂ ਪਸੰਦ ਆਈ ਤੇ ਇਸ ਨੂੰ ਭਰਵਾਂ ਹੁੰਗਾਰਾ ਦਿਤਾ ਗਿਆ।


ਫ਼ਿਲਮ ਦੇ ਪ੍ਰੀਮੀਅਰ ਦੀ ਸਫ਼ਲਤਾ ਤੋਂ ਬਾਅਦ ਕੁਲਵਿੰਦਰ ਬਿੱਲਾ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ `ਤੇ ਸਟੋਰੀ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।


ਕਿਉਂ ਪਸੰਦ ਆਈ ਦਰਸ਼ਕਾਂ ਨੂੰ ਫ਼ਿਲਮ?
ਦਰਸ਼ਕਾਂ ਨੂੰ ਇਹ ਫ਼ਿਲਮ ਕਾਫ਼ੀ ਪਸੰਦ ਆਈ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਫ਼ਿਲਮ ਦੀ ਕਹਾਣੀ ਥੋੜ੍ਹੀ ਅਲੱਗ ਹੈ। ਇਸ ਫ਼ਿਲਮ ਦੀ ਕਹਾਣੀ 80-90 ਦੇ ਦਹਾਕਿਆਂ ਦੀ ਹੈ, ਜਦੋਂ ਇੰਡੀਆ `ਚ ਟੈਲੀਵਿਜ਼ਨ ਨਵਾਂ-ਨਵਾਂ ਆਇਆ ਸੀ। ਉਸ ਸਮੇਂ ਟੀਵੀ ਕਿਸੇ ਕਿਸੇ ਕੋਲ ਹੀ ਹੁੰਦਾ ਸੀ। ਇਸ ਦੇ ਨਾਲ ਹੀ ਇਹ ਫ਼ਿਲਮ ਕਾਮੇਡੀ ਨਾਲ ਭਰਪੂਰ ਹੈ। ਇਸ ਦਾ ਪਤਾ ਟਰੇਲਰ ਦੇਖ ਕੇ ਲੱਗ ਜਾਂਦਾ ਹੈ।


ਫ਼ਿਲਮ ਦੇ ਟਰੇਲਰ ਨੂੰ 24 ਘੰਟਿਆਂ `ਚ 1 ਕਰੋੜ ਲੋਕਾਂ ਨੇ ਦੇਖਿਆ
ਦਸਣਯੋਗ ਹੈ ਕਿ ਪਿਛਲੇ ਹਫ਼ਤੇ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਫ਼ਿਲਮ ਦੇ ਟਰੇਲਰ ਨੂੰ 24 ਘੰਟਿਆਂ `ਚ 1 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਸੀ।


24 ਜੂਨ ਨੂੰ ਸ਼ੇਰ ਬੱਗਾ ਨਾਲ ਹੋਵੇਗੀ ਟੱਕਰ
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਸੋਨਮ ਬਾਜਵਾ ਤੇ ਕੁਲਵਿੰਦਰ ਬਿੱਲਾ ਮੈਂਡੀ ਤੱਖੜ ਸਟਾਰਰ ਫ਼ਿਲਮਾਂ ਸ਼ੇਰ ਬੱਗਾ ਤੇ ਟੈਲੀਵਿਜ਼ਨ ਦੋਵੇਂ ਇੱਕੋ ਦਿਨ ਰਿਲੀਜ਼ ਹੋ ਰਹੀਆਂ ਹਨ। ਬਾਕਸ ਆਫ਼ਿਸ ਤੇ ਦੋਵੇਂ ਫ਼ਿਲਮਾਂ ਇੱਕ ਦੂਜੇ ਨੂੰ ਜ਼ਬਰਦਸਤ ਟੱਕਰ ਦੇਣ ਜਾ ਰਹੀਆਂ ਹਨ। ਹੁਣ ਦੇਖਣਾ ਇਹ ਹੈ ਕਿ ਦਰਸ਼ਕ ਦੋਵੇਂ ਫ਼ਿਲਮਾਂ `ਚੋਂ ਕਿਸ ਨੂੰ ਜ਼ਿਆਦਾ ਪਿਆਰ ਦਿੰਦੇ ਹਨ।