ਅਮੈਲੀਆ ਪੰਜਾਬੀ ਦੀ ਰਿਪੋਰਟ


Jazzy B Praises Karan Aujla: ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਲੈਜੇਂਡਰੀ ਗਾਇਕ ਹਨ। ਉਨ੍ਹਾਂ ਨੂੰ ਮਿਊਜ਼ਿਕ ਇੰਡਸਟਰੀ ਵਿੱਚ 30 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਉਹ ਹਾਲੇ ਵੀ ਇੰਡਸਟਰੀ 'ਚ ਉਨਹੇਂ ਹੀ ਐਕਟਿਵ ਹਨ। ਹਾਲ ਹੀ 'ਚ ਜੈਜ਼ੀ ਬੀ ਨੇ ਗਾਇਕ ਤੇ ਗੀਤਕਾਰ ਕਰਨ ਔਜਲਾ ਨਾਲ ਕੋਲੈਬ ਕਰਨ ਦਾ ਐਲਾਨ ਕੀਤਾ ਸੀ। ਜੈਜ਼ੀ ਬੀ ਤੇ ਕਰਨ ਔਜਲਾ ਨਾਲ ਯੋ ਯੋ ਹਨੀ ਸਿੰਘ ਵੀ ਆ ਗਏ ਹਨ। ਇਸ ਦਾ ਮਤਲਬ ਹੈ ਕਿ ਫੈਨਜ਼ ਨੂੰ ਬਹੁਤ ਵੱਡਾ ਸਰਪ੍ਰਾਈਜ਼ ਮਿਲਣ ਵਾਲਾ ਹੈ।  


ਇਹ ਵੀ ਪੜ੍ਹੋ: ਲਿਵ ਇਨ ਰਿਲੇਸ਼ਨ 'ਚ ਰਹਿ ਰਹੇ ਸਾਊਥ ਸਟਾਰ ਰਸ਼ਮਿਕਾ ਮੰਡਾਨਾ ਤੇ ਵਿਜੇ ਦੇਵਰਕੋਂਡਾ, ਫਰਵਰੀ 'ਚ ਨਹੀਂ ਕਰਨਗੇ ਮੰਗਣੀ?


ਇਸ ਤੋਂ ਪਹਿਲਾਂ ਜੈਜ਼ੀ ਬੀ ਨੇ ਕਰਨ ਔਜਲਾ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੇ ਔਜਲਾ ਦੀ ਰੱਜ ਕੇ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 'ਕਰਨ ਦਾ ਮੇਰਾ ਪਹਿਲਾ ਲਿਿਖਿਆ ਗਾਣਾ ਬਹੁਤ ਘੈਂਟ ਆ। ਬਹੁਤ ਵਧੀਆ ਲਿਿਖਿਆ ਛੋਟੇ ਵੀਰ ਨੇ। ਉਦੋਂ ਆਪ ਗਾਉਣਾ ਸ਼ੁਰੂ ਨਹੀਂ ਕੀਤਾ ਸੀ। ਬਹੁਤ ਮੇਹਨਤ ਕੀਤੀ ਆ ਛੋਟੇ ਵੀਰ ਨੇ। ਮਾਲਕ ਹੋਰ ਤਰੱਕੀਆਂ ਬਖਸ਼ੇ। ਕੋਲੈਬ ਜਲਦ ਹੋ ਰਿਹਾ ਕਰਨ ਔਜਲਾ, ਗੋਗਾ ਧਾਲੀਵਾਲ, ਦਿਨੇਸ਼ ਔਲਖ, ਯੋ ਯੋ ਹਨੀ ਸਿੰਘ ਤੇ ਰੇਹਾਨ ਰਿਕਾਰਡਜ਼ ਨਾਲ।'









ਕਾਬਿਲੇਗ਼ੌਰ ਹੈ ਕਿ ਫੈਨਜ਼ ਜੈਜ਼ੀ ਬੀ, ਕਰਨ ਔਜਲਾ ਤੇ ਯੋ ਯੋ ਹਨੀ ਸਿੰਘ ਦੇ ਗਾਣੇ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਹਾਲ ਇਸ ਗਾਣੇ ਬਾਰੇ ਜੈਜ਼ੀ ਬੀ ਨੇ ਕੋਈ ਹੋਰ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ, ਪਰ ਉਨ੍ਹਾਂ ਨੇ ਫੈਨਜ਼ ਨੂੰ ਕੋਲੈਬ ਬਾਰੇ ਦੱਸ ਕੇ ਐਕਸਾਇਟਡ ਕਰ ਦਿੱਤਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਜੈਜ਼ੀ ਬੀ ਨੇ 2022 ;ਚ ਮਿਊਜ਼ਿਕ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਸੀ। 


ਇਹ ਵੀ ਪੜ੍ਹੋ: ਅਨੁਪਮਾ ਦੀ ਜ਼ਿੰਦਗੀ 'ਚ ਆਇਆ ਇੱਕ ਹੋਰ ਆਦਮੀ, ਸੀਰੀਅਲ 'ਚ ਅਨੂ ਦਾ ਹੋਵੇਗਾ ਤੀਜਾ ਵਿਆਹ! ਸ਼ੋਅ 'ਚ ਆ ਰਿਹਾ ਵੱਡਾ ਟਵਿਸਟ