ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਮੱਲੀ ਬੈਠੇ ਹਨ। ਇਸ ਦੌਰਾਨ ਜੋ ਬਾਲੀਵੁੱਡ ਹਸਤੀਆਂ ਸਰਕਾਰ ਦਾ ਪੱਖ ਪੂਰਦੀਆਂ ਨਜ਼ਰ ਆਈਆਂ, ਇਨ੍ਹਾਂ 'ਚੋਂ ਇੱਕ ਹੈ ਦਿਓਲ ਪਰਿਵਾਰ। ਅਜਿਹੇ 'ਚ ਕਿਸਾਨਾਂ ਨੇ ਹੁਣ ਦਿਓਲ ਪਰਿਵਾਰ ਦੇ ਵਿਰੋਧ ਦੀ ਠਾਣ ਲਈ ਹੈ।


ਪਹਿਲਾਂ ਹੀ ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ 'ਚ ਕਈ ਥਾਈਂ ਫਿਲਮਾਂ ਦੀ ਸ਼ੂਟਿੰਗ ਰੋਕੀ ਗਈ ਹੈ। ਹੁਣ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਦਿਓਲ ਪਰਿਵਾਰ ਨੂੰ ਇਨ੍ਹਾਂ ਦੋ ਸੂਬਿਆਂ 'ਚ ਸ਼ੂਟਿੰਗ ਨਹੀਂ ਕਰਨ ਦੇਣਗੇ।


ਹਾਲ ਹੀ 'ਚ ਕਿਸਾਨਾਂ ਨੇ ਬੌਬੀ ਦਿਓਲ ਦੀ ਫ਼ਿਲਮ 'ਲਵ ਹੌਸਟਲ' ਦੀ ਸ਼ੂਟਿੰਗ ਰੋਕ ਦਿੱਤੀ ਸੀ। ਦਿਓਲ ਪਰਿਵਾਰ ਦੇ ਦੋ ਮੈਂਬਰ ਬੀਜੇਪੀ ਸਰਕਾਰ 'ਚ ਸਾਂਸਦ ਹਨ। ਇਸੇ ਕਾਰਨ ਉਹ ਕਿਸਾਨਾਂ ਨਾਲ ਖੜਨ ਦੀ ਬਜਾਏ ਸਰਕਾਰ ਦਾ ਪੱਖ ਪੂਰ ਰਹੇ ਹਨ ਤੇ ਹੁਣ ਕਿਸਾਨ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ