ਨਵੀਂ ਦਿੱਲੀ: ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਨੂੰ ਲੈਕੇ ਵਿਵਾਦਾਂ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਜ਼ਰੀਏ ਲਗਾਤਾਰ ਆਪਣੀਆਂ ਗੱਲਾਂ ਲੋਕਾਂ ਸਾਹਮਣੇ ਰੱਖਦੀ ਹੈ। ਕਈ ਵਾਰ ਉਹ ਵਿਵਾਦਤ ਟਵੀਟ ਵੀ ਕਰ ਦਿੰਦੀ ਹੈ। ਹਾਲ ਹੀ 'ਚ ਉਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਦੀ ਖੂਬ ਖਿਚਾਈ ਕੀਤੀ।

ਇਸ ਤੋਂ ਪਹਿਲਾਂ 30 ਜਨਵਰੀ ਨੂੰ ਉਸ ਨੇ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਨਾਥੂਰਾਮ ਗੋਡਸੇ ਦੀ ਤਸਵੀਰ ਟਵਿਟਰ 'ਤੇ ਸ਼ੇਅਰ ਕਰਕੇ ਵਿਵਾਦ ਪੈਦਾ ਕੀਤਾ ਸੀ।

ਕੀ ਹੈ ਤਾਜ਼ਾ ਮਾਮਲਾ

ਦਰਅਸਲ ਸ਼ਨੀਵਾਰ ਇਕ ਟਵਿਟਰ ਯੂਜ਼ਰ ਨੇ ਟਵੀਟ ਕਰਕੇ ਪੁੱਛਿਆ ਸੀ, 'ਕੀ ਕੋਈ ਸਾਨੂੰ ਕੰਗਣਾ ਰਣੌਤ ਤੋਂ ਬਚਾਉਣ ਦੀ ਵੈਕਸੀਨ ਬਣਾ ਰਿਹਾ ਹੈ?' ਇਸ ਟਵੀਟ 'ਤੇ ਸਿੰਗਰ ਸੋਨਾ ਮੋਹਪਾਤਰਾ ਨੇ ਜ਼ਬਰਦਸਤ ਟਵੀਟ ਕਰਕੇ ਕੰਗਨਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, 'ਤੂੰ ਕੌਣ? ਮੈਂ ਆਇਕਨ!' ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, 'ਇਹ ਦਿਨ ਦੀ ਸ਼ੁਰੂਆਤ 'ਚ ਹੈ ਇਸ ਲਈ ਮੇਰੇ ਕੋਲ ਹਾਸਾ ਬਰਕਰਾਰ ਹੈ।'

ਸੋਨਾ ਮੋਹਾਪਾਤਰਾ ਨੇ ਇਸ ਲਈ ਸਾਧਿਆ ਨਿਸ਼ਾਨਾ

ਵੈਸੇ ਤਾਂ ਕੰਗਨਾ ਤੇ ਬਾਲੀਵੁੱਡ ਦੇ ਹੋਰ ਸਿਤਾਰਿਆਂ ਦੀ ਸੋਸ਼ਲ ਮੀਡੀਆ 'ਤੇ ਨੋਕਝੋਕ ਹੁੰਦੀ ਰਹਿੰਦੀ ਹੈ। ਪਰ ਸੋਨਾ ਮੋਹਾਪਾਤਰਾ ਨਾਲ ਉਸ ਦੀ ਕਈ ਮੁੱਦਿਆਂ ਨੂੰ ਲੈਕੇ ਨੋਕਝੋਕ ਹੋ ਚੁੱਕੀ ਹੈ। ਹਾਲ ਹੀ 'ਚ ਕੰਗਨਾ ਨੇ ਇਕ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਖੁਦ ਨੂੰ ਰਾਣੀ ਦੱਸਿਆ ਸੀ। ਇਸ ਟਵੀਟ 'ਤੇ ਤਨਜ ਕੱਸਦਿਆਂ ਸੋਨਾ ਮੋਹਾਪਾਤਰਾ ਨੇ ਇਹ ਟਵੀਟ ਕੀਤਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ