ਮੁੰਬਈ: ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਸਲਾਹ ਦਿੱਤੀ ਕਿ ਕਿਸੇ ਦੂਜੇ ਖੇਤਰ, ਵਿਸ਼ੇ ਜਾਂ ਮੁੱਦੇ ਬਾਰੇ ਬੋਲਣ ਲੱਗਿਆਂ ਸਾਵਧਾਨੀ ਵਰਤੋਂ। ਸ਼ਰਦ ਪਵਾਰ ਦੀ ਇਹ ਪ੍ਰਤੀਕਿਰਿਆ ਕਿਸਾਨ ਅੰਦੋਲਨ ਨੂੰ ਲੈਕੇ ਸਚਿਨ ਤੇਂਦੁਲਕਰ ਦੇ ਟਵੀਟ ਤੋਂ ਬਾਅਦ ਆਈ ਹੈ


ਦਰਅਸਲ ਪੌਪ ਸਟਾਰ ਰਿਹਾਨਾ ਤੇ ਗ੍ਰੇਟਾ ਥਨਬਰਗ ਨੇ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਟਵੀਟ ਕੀਤਾ ਸੀ। ਇਸ ਤੋਂ ਬਾਅਦ ਭਾਰਤ ਦੀਆਂ ਕਈ ਹਸਤੀਆਂ ਨੇ ਪ੍ਰਤੀਕਿਰਿਆ ਦਿੱਤੀ। ਇਸ ਲੜੀ 'ਚ ਸਚਿਨ ਤੇਂਦੁਲਕਰ ਨੇ ਟਵੀਟ ਕਰਦਿਆਂ ਕਿਹਾ, 'ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬਾਹਰੀ ਤਾਕਤਾਂ ਦਰਸ਼ਕ ਹੋ ਸਕਦੀਆਂ ਹਨ ਪਰ ਹਿੱਸੇਦਾਰ ਨਹੀਂ। ਭਾਰਤੀ ਭਾਰਤ ਨੂੰ ਜਾਣਦੇ ਹਨ ਤੇ ਭਾਰਤ ਲਈ
ਫੈਸਲਾ ਲੈ ਸਕਦੇ ਹਨ। ਆਉ ਇਕ ਰਾਸ਼ਟਰ ਦੇ ਰੂਪ 'ਚ ਇਕਜੁੱਟ ਹੋਈਏ।


ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼ਰਦ ਹਵਾਰ ਨੇ ਕਿਹਾ, 'ਉਨ੍ਹਾਂ ਵੱਲੋਂ (ਭਾਰਤੀ ਹਸਤੀਆਂ) ਲਏ ਗਏ ਸਟੈਂਡ 'ਤੇ ਕਈ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੈਂ ਸਚਿਨ ਨੂੰ ਸਲਾਹ ਦੇਵਾਂਗਾ ਕਿ ਕਿਸੇ ਹੋਰ ਖੇਤਰ ਬਾਰੇ ਬੋਲਦਿਆਂ ਸਾਵਧਾਨੀ ਵਰਤੋ।'





ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 'ਜੇਕਰ ਪੀਐਮ, ਰੱਖਿਆ ਮੰਤਰੀ ਤੇ ਨਿਤਿਨ ਗਡਕਰੀ ਜਿਹੇ ਸਰਕਾਰ ਦੇ ਸੀਨੀਅਰ ਲੀਡਰ ਅੱਗੇ ਆਉਂਦੇ ਹਨ ਤੇ ਅੰਦੋਲਨਕਾਰੀ ਕਿਸਾਨਾਂ ਨਾਲ ਗੱਲ ਕਰਦੇ ਹਨ ਤਾਂ ਇਕ ਹੱਲ ਨਿੱਕਲ ਸਕਦਾ ਹੈ। ਜੇਕਰ ਸੀਨੀਅਅਰ ਲੀਡਰ ਪਹਿਲ ਕਰਦੇ ਹਨ ਤਾਂ ਕਿਸਾਨ ਲੀਡਰਾਂ ਨੂੰ ਵੀ ਉਨ੍ਹਾਂ ਦੇ ਨਾਲ ਬੈਠਣ ਦੀ ਲੋੜ ਹੈ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ